ਘਰਵਾਲੀ ਨਾਲ ਝਗੜੇ ਮਗਰੋਂ ਬੰਦੇ ਨੇ 2 ਬੇਟਿਆਂ ਸਣੇ ਨਹਿਰ ''ਚ ਮਾਰ ਦਿੱਤੀ ਛਾਲ

Monday, May 04, 2026 - 05:54 PM (IST)

ਘਰਵਾਲੀ ਨਾਲ ਝਗੜੇ ਮਗਰੋਂ ਬੰਦੇ ਨੇ 2 ਬੇਟਿਆਂ ਸਣੇ ਨਹਿਰ ''ਚ ਮਾਰ ਦਿੱਤੀ ਛਾਲ

ਫਰੀਦਾਬਾਦ- ਫਰੀਦਾਬਾਦ ਦੇ ਢੀਗ ਫਤਿਹਪੁਰ ਬਿਲੋਚ ਪਿੰਡ ਕੋਲ ਆਗਰਾ ਨਹਿਰ 'ਚ ਇਕ ਵਿਅਕਤੀ ਨੇ ਆਪਣੇ 2 ਬੇਟਿਆਂ ਨਾਲ ਛਾਲ ਮਾਰ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਲਾਸ਼ਾਂ ਨੂੰ ਬਰਾਮਦ ਕਰਨ ਲਈ ਤਲਾਸ਼ ਮੁਹਿੰਮ ਜਾਰੀ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ। ਪੁਲਸ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦਲ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਖੋਜ ਮੁਹਿੰਮ ਸ਼ੁਰੂ ਕੀਤੀ। ਪੁਲਸ ਸੂਤਰਾਂ ਅਨੁਸਾਰ, ਵਿਅਕਤੀ ਦਾ ਆਪਣੀ ਪਤਨੀ ਨਾਲ ਲਗਾਤਾਰ ਵਿਵਾਦ ਸੀ, ਜਿਸ ਕਾਰਨ ਉਹ ਤਣਾਅ 'ਚ ਸੀ। ਹਾਲਾਂਕਿ ਪਰਿਵਾਰ ਨੇ ਇਸ ਮਾਮਲੇ 'ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਇਕ ਵਿਅਕਤੀ ਨੇ ਆਪਣੇ 2 ਬੱਚਿਆਂ ਨਾਲ ਆਗਰਾ ਨਹਿਰ 'ਚ ਛਾਲ ਮਾਰ ਦਿੱਤੀ ਹੈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਐੱਸਡੀਆਰਐੱਫ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ,''ਇਸ ਵਿਅਕਤੀ ਦੀ ਮੋਟਰਸਾਈਕਲ ਆਗਰਾ ਨਹਿਰ 'ਤੇ ਬਣੇ ਪੁਲ 'ਤੇ ਖੜ੍ਹੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਹ ਪਲਵਲ ਦੇ ਅਸਾਵਤੀ ਪਿੰਡ ਦਾ ਵਾਸੀ ਹੈ। ਮੋਟਰਸਾਈਕਲ 'ਤੇ ਪਲਵਲ ਦਾ ਰਜਿਸਟਰੇਸ਼ਨ ਨੰਬਰ ਵੀ ਹੈ। ਤਲਾਸ਼ ਜਾਰੀ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।'' ਇਹ ਉਹੀ ਨਹਿਰ ਹੈ, ਜਿਸ 'ਚ ਸ਼ਨੀਵਾਰ ਨੂੰ ਫਰੀਦਾਬਾਦ ਦੇ ਸੈਕਟਰ 17 ਪੁਲ ਤੋਂ ਇਕ ਦੰਦਾਂ ਦੇ ਡਾਕਟਰ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। 20 ਘੰਟੇ ਲੰਬੀ ਖੋਜ ਤੋਂ ਬਾਅਦ ਟੀਮ ਨੇ ਐਤਵਾਰ ਨੂੰ ਨਹਿਰ 'ਚੋਂ ਡਾਕਟਰ ਦੀ ਲਾਸ਼ ਬਰਾਮਦ ਕੀਤੀ। ਪਤਾ ਲੱਗਾ ਕਿ ਡਾਕਟਰ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News