ਅੱਗ ਨੇ ਮਚਾਈ ਤਬਾਹੀ, ਸ਼ਰਾਬ ਦਾ ਠੇਕਾ ਸੜ ਕੇ ਹੋਇਆ ਸੁਆਹ
Friday, Oct 18, 2024 - 01:01 PM (IST)

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਦੇ ਬੀ. ਪੀ. ਟੀ. ਪੀ. ਇਲਾਕੇ ਵਿਚ ਵੀਰਵਾਰ ਦੁਪਹਿਰ ਨੂੰ ਕਰੀਬ 12 ਵਜੇ ਸ਼ਾਰਟ ਸਰਕਿਟ ਕਾਰਨ ਸ਼ਰਾਬ ਦੇ ਇਕ ਵੱਡੇ ਠੇਕੇ ਵਿਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਠੇਕੇ ਵਿਚ ਰੱਖੀ ਲੱਖਾਂ ਰੁਪਏ ਦੀ ਸ਼ਰਾਬ ਸੜ ਕੇ ਸੁਆਹ ਹੋ ਗਈ।
ਅੱਗ ਲੱਗਣ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਲੱਗਭਗ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਜਿਸ ਤੋਂ ਬਾਅਦ ਲੱਗਭਗ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਲੱਖਾਂ ਰੁਪਏ ਦੀ ਸ਼ਰਾਬ ਠੇਕੇ ਦੇ ਅੰਦਰ ਸੜ ਕੇ ਸੁਆਹ ਹੋ ਚੁੱਕੀ ਸੀ।