ਮਸ਼ਹੂਰ ਸੰਤ ਸੀਆਰਾਮ ਬਾਬਾ ਦਾ ਹੋਇਆ ਦਿਹਾਂਤ, 110 ਸਾਲ ਦੀ ਉਮਰ ''ਚ ਤਿਆਗੀ ਦੇਹ
Wednesday, Dec 11, 2024 - 04:08 PM (IST)
ਨੈਸ਼ਨਲ ਡੈਸਕ- ਮਸ਼ਹੂਰ ਸੰਤ ਸੀਆਰਾਮ ਬਾਬਾ ਦਾ ਬੀਮਾਰੀ ਤੋਂ ਬਾਅਦ 110 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਬਾਬਾ ਪਿਛਲੇ 10 ਦਿਨਾਂ ਤੋਂ ਨਿਮੋਨੀਆ ਨਾਲ ਪੀੜਤ ਸਨ। ਦਿਹਾਂਤ ਨਾਲ ਦੇਸ਼ ਭਰ 'ਚ ਉਨ੍ਹਾਂ ਦੇ ਪੈਰੋਕਾਰਾਂ 'ਚ ਸੋਗ ਦੀ ਲਹਿਰ ਹੈ। ਪੁਲਸ ਸੁਪਰਡੈਂਟ ਧਰਮਰਾਜ ਮੀਣਾ ਨੇ ਦੱਸਿਆ ਕਿ ਸੰਤ ਸੀਆਰਾਮ ਬਾਬਾ ਦਾ ਅੱਜ ਸਵੇਰੇ 6.10 ਵਜੇ ਨਰਮਦਾ ਕਿਨਾਰੇ ਸਥਿਤ ਆਸ਼ਰਮ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ। ਬਾਬਾ ਦੇ ਅੰਤਿਮ ਦਰਸ਼ਨ ਲਈ ਦੇਸ਼ ਭਰ ਤੋਂ ਸ਼ਰਧਾਲੂ ਆਸ਼ਰਮ ਪਹੁੰਚਣ ਲੱਗੇ ਹਨ। ਮੱਧ ਪ੍ਰਦੇਸ਼ ਦੇ ਨਿਮਾੜ ਦੇ ਪ੍ਰਸਿੱਧ ਸੰਤ ਸੀਆਰਾਮ ਬਾਬਾ ਨੂੰ ਕੁਝ ਦਿਨ ਪਹਿਲਾਂ ਨਿਮੋਨੀਆ ਕਾਰਨ ਸਨਾਵਦ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਇੱਛਾ ਅਨੁਸਾਰ ਉੱਥੋਂ ਛੁੱਟੀ ਤੋਂ ਬਾਅਦ ਉਹ ਕਸਰਾਵਦ ਤਹਿਸੀਲ ਦੇ ਅਧੀਨ ਸਥਿਤ ਆਸ਼ਰਮ 'ਚ ਵਾਪਸ ਆਏ ਸਨ। ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਨਿਰਦੇਸ਼ 'ਤੇ ਮੈਡੀਕਲ ਕਾਲਜ ਇੰਦੌਰ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਕੇ ਪ੍ਰੋਟੋਕਾਲ ਤੈਅ ਕੀਤਾ ਸੀ।
ਸੀਆਰਾਮ ਬਾਬਾ ਦਾ ਅੱਜ ਸ਼ਾਮ ਸੰਸਕਾਰ ਕੀਤਾ ਜਾਵੇਗਾ। ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੋਣ ਦੇ ਬਾਵਜੂਦ ਉਹ ਲਗਾਤਾਰ ਰਾਮਚਰਿਤਮਾਨਸ ਦਾ ਪਾਠ ਕਰਦੇ ਰਹਿੰਦੇ ਸਨ। ਆਉਣ ਵਾਲੇ ਭਗਤਾਂ ਨੂੰ ਉਹ ਅਧਿਆਤਮਿਕ ਮਾਰਗਦਰਸ਼ਨ ਦੇ ਕੇ ਸਕਾਰਾਤਮਕ ਊਰਜਾ ਨਾਲ ਪ੍ਰੇਰਿਤ ਕਰ ਦਿੰਦੇ ਸਨ। ਉਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ 12 ਸਾਲ ਤੱਕ ਇਕ ਪੈਰ 'ਤੇ ਖੜ੍ਹੇ ਹੋ ਕੇ ਤਪੱਸਿਆ ਕੀਤੀ ਸੀ। ਸਾਰੇ ਮੌਸਮਾਂ 'ਚ ਲੰਗੋਟ ਹੀ ਧਾਰਨ ਕਰਨ ਵਾਲੇ ਸੀਆਰਾਮ ਬਾਬਾ ਆਪਣੇ ਸਾਰੇ ਕੰਮ ਖੁਦ ਹੀ ਕਰਦੇ ਸਨ ਅਤੇ ਭੋਜਨ ਵੀ ਖੁਦ ਪਕਾਉਂਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8