RGI ਹਵਾਈ ਅੱਡੇ ''ਤੇ ਨੌਜਵਾਨ ਨੇ ਫੋਨ ਕਰ ਦਿੱਤੀ ਬੰਬ ਧਮਾਕੇ ਦੀ ਝੂਠੀ ਧਮਕੀ

Thursday, Jan 30, 2025 - 06:00 PM (IST)

RGI ਹਵਾਈ ਅੱਡੇ ''ਤੇ ਨੌਜਵਾਨ ਨੇ ਫੋਨ ਕਰ ਦਿੱਤੀ ਬੰਬ ਧਮਾਕੇ ਦੀ ਝੂਠੀ ਧਮਕੀ

ਹੈਦਰਾਬਾਦ : ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGI) 'ਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਵਲੋਂ ਫ਼ੋਨ ਰਾਹੀਂ ਬੰਬ ਦੀ ਧਮਕੀ ਦਿੱਤੀ ਗਈ। ਬੰਬ ਦੇ ਬਾਰੇ ਪਤਾ ਲੱਗਣ 'ਤੇ ਪੁਲਸ ਨੇ ਹਵਾਈ ਅੱਡੇ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਵਿੱਚ ਇਹ ਖ਼ਬਰ ਝੂਠੀ ਨਿਕਲੀ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਵੀਰਵਾਰ ਨੂੰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇੱਥੇ ਦੁਪਹਿਰ ਨੂੰ ਇੱਕ ਵਿਅਕਤੀ ਨੇ '100' 'ਤੇ ਫ਼ੋਨ ਕਰਕੇ ਪੁਲਸ ਨੂੰ ਬੰਬ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਹਵਾਈ ਅੱਡੇ 'ਤੇ ਢੁਕਵੀਂ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ -ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ

ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਹਵਾਈ ਅੱਡੇ 'ਤੇ ਪੁਲਸ ਵਲੋਂ ਪਹਿਲਾਂ ਹੀ 'ਅਲਰਟ' ਜਾਰੀ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਫੋਨ ਕਰਨ ਵਾਲਾ ਤੇਲੰਗਾਨਾ ਦੇ ਕਾਮਰੇਡੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮਾਨਸਿਕ ਤੌਰ 'ਤੇ ਅਸਥਿਰ ਸੀ। 

ਇਹ ਵੀ ਪੜ੍ਹੋ - ਅਜੀਬੋਗਰੀਬ ਘਟਨਾ : 35 ਸਾਲਾ ਔਰਤ ਨੇ ਨਿਗਲਿਆ Mobile Phone, ਫਿਰ ਜੋ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News