ਭਾਰਤ, ਚੀਨ, ਬ੍ਰਾਜ਼ੀਲ ''ਤੇ ਲਗਾਵਾਂਗੇ 100% ਟੈਰਿਫ, ਅਮਰੀਕੀ ਸੈਨੇਟਰ ਨੇ ਦਿੱਤੀ ਧਮਕੀ
Tuesday, Jul 22, 2025 - 01:06 PM (IST)

ਵਾਸ਼ਿੰਗਟਨ: ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ, ਚੀਨ, ਬ੍ਰਾਜ਼ੀਲ 'ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਤਿੰਨੇ ਦੇਸ਼ ਰੂਸ ਤੋਂ ਸਸਤਾ ਤੇਲ ਖਰੀਦਦੇ ਰਹਿਣਗੇ ਤਾਂ ਅਮਰੀਕਾ ਉਨ੍ਹਾਂ 'ਤੇ 100% ਟੈਰਿਫ ਲਗਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਨ੍ਹਾਂ ਤਿੰਨਾਂ ਦੇਸ਼ਾਂ ਦੀ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ। ਲਿੰਡਸੇ ਗ੍ਰਾਹਮ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਸੈਨੇਟਰ ਹਨ। ਉਨ੍ਹਾਂ ਨੂੰ ਅਮਰੀਕੀ ਵਿਦੇਸ਼ ਨੀਤੀ ਦਾ ਸਮਰਥਕ ਅਤੇ ਰੂਸ-ਚੀਨ ਦਾ ਸਖ਼ਤ ਵਿਰੋਧੀ ਮੰਨਿਆ ਜਾਂਦਾ ਹੈ।
ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ," ਮੈਂ ਚੀਨ, ਭਾਰਤ ਅਤੇ ਬ੍ਰਾਜ਼ੀਲ ਨੂੰ ਕਹਾਂਗਾ ਕਿ ਜੇਕਰ ਤੁਸੀਂ ਇਸ ਯੁੱਧ ਨੂੰ ਜਾਰੀ ਰੱਖਣ ਲਈ ਸਸਤਾ ਰੂਸੀ ਤੇਲ ਖਰੀਦਦੇ ਰਹੋਗੇ, ਤਾਂ ਅਸੀਂ ਤੁਹਾਨੂੰ ਤਬਾਹ ਕਰ ਦੇਵਾਂਗੇ ਅਤੇ ਤੁਹਾਡੀ ਆਰਥਿਕਤਾ ਨੂੰ ਤਬਾਹ ਕਰ ਦੇਵਾਂਗੇ ਕਿਉਂਕਿ ਤੁਸੀਂ ਜੋ ਕਰ ਰਹੇ ਹੋ ਉਹ ਖੂਨ ਦਾ ਪੈਸਾ ਹੈ। ਤੁਸੀਂ ਦੁਨੀਆ ਦੀ ਕੀਮਤ 'ਤੇ ਸਸਤਾ ਰੂਸੀ ਤੇਲ ਖਰੀਦ ਰਹੇ ਹੋ ਅਤੇ ਰਾਸ਼ਟਰਪਤੀ ਟਰੰਪ ਇਸ ਖੇਡ ਤੋਂ ਥੱਕ ਗਏ ਹਨ। ਜੇ ਮੈਂ ਰਾਸ਼ਟਰਪਤੀ ਪੁਤਿਨ ਹੁੰਦਾ, ਤਾਂ ਮੈਂ ਜਲਦੀ ਹੀ ਗੱਲਬਾਤ ਦੀ ਮੇਜ਼ 'ਤੇ ਆ ਜਾਂਦਾ।" ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਵੱਲੋਂ ਭਾਰਤ ਨੂੰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਈ ਮੌਕਿਆਂ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ਭਾਰਤ ਨੂੰ ਟੈਰਿਫ ਲਗਾਉਣ ਦੀ ਧਮਕੀ ਦੇ ਚੁੱਕੇ ਹਨ। ਉਨ੍ਹਾਂ ਨੇ ਡਾਲਰ ਦਾ ਵਿਕਲਪ ਲੱਭਣ ਦੀ ਕੋਸ਼ਿਸ਼ ਕਰ ਰਹੇ ਬ੍ਰਿਕਸ ਦੇਸ਼ਾਂ 'ਤੇ 100 ਪ੍ਰਤੀਸ਼ਤ ਟੈਰਿਫ (ਆਯਾਤ ਡਿਊਟੀ) ਲਗਾਉਣ ਦੀ ਧਮਕੀ ਵੀ ਦਿੱਤੀ ਸੀ। ਬ੍ਰਿਕਸ ਵਿੱਚ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਉੱਭਰਦੀਆਂ ਅਰਥਵਿਵਸਥਾਵਾਂ ਚੀਨ ਅਤੇ ਭਾਰਤ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-H-1B ਵੀਜ਼ਾ ਲਾਟਰੀ ਸਿਸਟਮ ਖ਼ਤਮ! ਟਰੰਪ ਨੇੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ
ਇੱਕ ਰਿਪੋਰਟ ਅਨੁਸਾਰ ਭਾਰਤ ਅਤੇ ਚੀਨ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ਹਨ। ਭਾਰਤੀ ਪੈਟਰੋਲੀਅਮ ਮੰਤਰਾਲੇ ਅਨੁਸਾਰ ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ ਲਗਭਗ 88 ਪ੍ਰਤੀਸ਼ਤ ਆਯਾਤ ਕਰਦਾ ਹੈ। ਭਾਰਤ ਰੂਸ ਦੇ ਕੁੱਲ ਤੇਲ ਨਿਰਯਾਤ ਦਾ 38 ਪ੍ਰਤੀਸ਼ਤ ਖਰੀਦ ਰਿਹਾ ਹੈ। ਬ੍ਰਿਟਿਸ਼ ਥਿੰਕ ਟੈਂਕ ਚੈਥਮ ਹਾਊਸ ਅਨੁਸਾਰ ਫਰਵਰੀ 2022 ਵਿੱਚ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਪਹਿਲਾਂ ਰੂਸ ਤੋਂ ਭਾਰਤ ਦਾ ਤੇਲ ਆਯਾਤ ਦੋ ਪ੍ਰਤੀਸ਼ਤ ਤੋਂ ਵੀ ਘੱਟ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।