ਯੂ-ਟਿਊਬ ''ਤੇ ਵੀਡੀਓ ਦੇਖ ਆਪਰੇਸ਼ਨ ਕਰਨ ਵਾਲਾ ਫਰਜ਼ੀ ਡਾਕਟਰ ਗ੍ਰਿਫ਼ਤਾਰ
Monday, Sep 09, 2024 - 02:07 PM (IST)
ਛਪਰਾ (ਵਾਰਤਾ)- ਬਿਹਾਰ 'ਚ ਸਾਰਣ ਜ਼ਿਲ੍ਹੇ ਦੇ ਗੜਖਾ ਥਾਣਾ ਖੇਤਰ 'ਚ ਯੂ-ਟਿਊਬ 'ਤੇ ਵੀਡੀਓ ਦੇਖ ਕੇ ਆਪਰੇਸ਼ਨ ਕਰਨ ਵਾਲੇ ਫਰਜ਼ੀ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰਣ ਦੇ ਪੁਲਸ ਸੁਪਰਡੈਂਟ ਡਾ. ਕੁਮਾਰ ਆਸ਼ੀਸ਼ ਨੇ ਇੱਥੇ ਦੱਸਿਆ ਕਿ ਸ਼ਨੀਵਾਰ ਨੂੰ ਮੋਤੀਰਾਜਪੁਰ ਪਿੰਡ ਸਥਿਤ ਇਕ ਨਿੱਜੀ ਹਸਪਤਾਲ ਦਾ ਮੈਡੀਕਲ ਅਜੀਤ ਕੁਮਾਰ ਪੁਰੀ, ਮਢੌਰਾ ਥਾਣਾ ਖੇਤਰ ਦੇ ਭੁਵਾਲਪੁਰ ਪਿੰਡ ਵਾਸੀ ਚੰਦਨ ਸਾਹ ਦੇ ਪੁੱਤਰ ਕ੍ਰਿਸ਼ਨ ਕੁਮਾਰ ਉਰਫ਼ ਗੋਲੂ ਦੇ ਢਿੱਡ ਦਾ ਆਪਰੇਸ਼ਨ ਯੂ-ਟਿਊਬ ਦੇਖ ਕਰ ਰਿਹਾ ਸੀ।
ਇਸ ਦੌਰਾਨ ਉਕਤ ਨੌਜਵਾਨ ਦੀ ਸਥਿਤੀ ਖ਼ਰਾਬ ਹੋਣ 'ਤੇ ਉਸ ਨੇ ਖ਼ੁਦ ਐਂਬੂਲੈਂਸ ਬੁਲਾ ਕੇ ਨੌਜਵਾਨ ਨੂੰ ਪਟਨਾ ਭੇਜ ਦਿੱਤਾ। ਰਸਤੇ 'ਚ ਹੀ ਉਕਤ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਲਾਸ਼ ਲੈ ਕੇ ਉਕਤ ਡਾਕਟਰ ਦੇ ਨਿੱਜੀ ਹਸਪਤਾਲ ਪਹੁੰਚੇ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਦੇ ਪਰਿਵਾਰਾਂ ਤੋਂ ਮਿਲੀ ਅਰਜ਼ੀ 'ਤੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਐਤਵਾਰ ਦੇਰ ਰਾਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਕਤ ਡਾਕਟਰ ਨੂੰ ਬਹਿਨੀਆ ਪਹਾੜਪੁਰ ਪਿੰਡ ਇਕ ਮਕਾਨ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 (1) ਦੇ ਅਧੀਨ ਐੱਫ.ਆਈ.ਆਰ. ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8