ਕਾਰਤਿਕ ਪੂਰਨਿਮਾ ''ਤੇ ਵਾਪਰੀ ਵੱਡੀ ਘਟਨਾ: ਮੇਲੇ ''ਚ ਝੂਲਾ ਟੁੱਟਣ ਨਾਲ ਕੁੜੀ ਦੀ ਮੌਤ, ਕਈ ਜ਼ਖ਼ਮੀ
Thursday, Nov 06, 2025 - 07:50 AM (IST)
ਬੁਲੰਦਸ਼ਹਿਰ (ਯੂਪੀ) : ਬੁਲੰਦਸ਼ਹਿਰ ਜ਼ਿਲ੍ਹੇ ਦੇ ਰਾਮਘਾਟ ਪੁਲਸ ਥਾਣਾ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਕਾਰਤਿਕ ਪੂਰਨਿਮਾ ਮੇਲੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਦੇਖ ਮੌਕੇ 'ਤੇ ਮੌਜੂਦ ਲੋਕਾਂ ਦੇ ਦਿਲਾਂ ਦੀ ਧੜਕਣ ਅਚਾਨਕ ਰੁਕ ਗਈ। ਉਕਤ ਸਥਾਨ 'ਤੇ ਲੱਗੇ ਮੇਲੇ ਦੌਰਾਨ ਇਕ ਝੂਲਾ ਟੁੱਟ ਜਾਣ ਕਾਰਨ ਇੱਕ ਛੇ ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।
ਪੜ੍ਹੋ ਇਹ ਵੀ : 'ਮੇਰੇ ਸਾਹਮਣੇ ਲਾਸ਼ਾਂ...', ਰੇਲ ਹਾਦਸੇ ਦੇ ਚਸ਼ਮਦੀਦ ਨੇ ਸੁਣਾਈਆਂ ਦਿਲ ਦਹਿਲਾ ਦੇਣ ਵਾਲੀਆਂ ਗੱਲ਼ਾਂ
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਸੁਪਰਡੈਂਟ (ਦਿਹਾਤੀ) ਡਾ. ਤੇਜਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਸ਼ਾਮ 6 ਵਜੇ ਦੇ ਕਰੀਬ ਰਾਮਘਾਟ ਪਿੰਡ ਵਿੱਚ ਵਾਪਰੀ, ਜੋ ਕਿ ਰਾਮਘਾਟ ਪੁਲਸ ਸਟੇਸ਼ਨ ਦਾ ਅਧਿਕਾਰ ਖੇਤਰ ਹੈ। ਉਨ੍ਹਾਂ ਕਿਹਾ ਕਿ ਐਕਸਲ ਬੇਅਰਿੰਗ ਟੁੱਟਣ ਕਾਰਨ ਇੱਕ ਛੋਟਾ ਜਿਹਾ ਝੂਲਾ ਇੱਕ ਪਾਸੇ ਡਿੱਗ ਗਿਆ, ਜਿਸ ਨਾਲ ਹੇਠਾਂ ਖੜ੍ਹੀ ਇੱਕ ਕੁੜੀ ਹਿਮਾਂਸ਼ੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਝੂਲੇ 'ਤੇ ਝੂਲ ਰਹੇ ਪੰਜ ਹੋਰ ਲੋਕ ਵੀ ਜ਼ਖਮੀ ਹੋ ਗਏ। ਸਿੰਘ ਨੇ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਡਿਬਾਈ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਿਮਾਂਸ਼ੀ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ
ਇਸ ਹਾਦਸੇ ਦੌਰਾਨ ਬਾਕੀ ਪੰਜ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਰਾਮਘਾਟ ਪੁਲਸ ਸਟੇਸ਼ਨ ਵਿੱਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਸਵਿੰਗ ਆਪਰੇਟਰ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ
