ਕਾਰਖਾਨੇ ''ਚ ਆਕਸੀਜਨ ਫਟਣ ਕਾਰਨ ਧਮਾਕਾ, ਤਿੰਨ ਲੋਕਾਂ ਦੀ ਮੌਤ
Sunday, Feb 01, 2026 - 02:15 PM (IST)
ਜੈਪੁਰ- ਰਾਜਸਥਾਨ ਦੇ ਜੈਪੁਰ ਸਥਿਤ ਇਕ ਕਾਰਖਾਨੇ 'ਚ ਆਕਸੀਜਨ ਸਿਲੰਡਰ ਫਟਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਪੁਲਸ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਵਿਸ਼ਵਕਰਮਾ ਉਦਯੋਗਿਕ ਖੇਤਰ ਦੇ ਕਰਨੀ ਵਿਹਾਰ ਕਾਲੋਨੀ ਸਥਿਤ ਕਾਰਖਾਨੇ 'ਚ ਉਸ ਸਮੇਂ ਹੋਇਆ, ਜਦੋਂ ਸਿਲੰਡਰ 'ਚ ਆਕਸੀਜਨ ਭਰੀ ਜਾ ਰਹੀ ਸੀ, ਉਦੋਂ ਇਕ ਸਿਲੰਡਰ 'ਚ ਧਮਾਕਾ ਹੋ ਗਿਆ। ਧਮਾਕਾ ਇੰਨਾ ਤੇਜ਼ ਸੀ ਕਿ ਕਾਰਖਾਨੇ 'ਤੇ ਲੱਗੀ ਟੀਨ ਦੀ ਸ਼ੈੱਡ ਉੱਡ ਗਈ ਅਤੇ ਇਕ ਕੰਧ ਵੀ ਢਹਿ ਗਈ।
ਪੁਲਸ ਨੇ ਦੱਸਿਆ ਕਿ ਇਕ ਕਰਮਚਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਝਾਰਖੰਡ ਵਾਸੀ ਮੁੰਨਾ ਰਾਏ ਵਜੋਂ ਹੋਈ ਹੈ। ਵਿਸ਼ਵਕਰਮਾ ਥਾਣਾ ਇੰਚਾਰਜ ਰਵਿੰਦਰ ਸਿੰਘ ਨਰੂਕਾ ਨੇ ਦੱਸਿਆ ਕਿ ਹਾਦਸੇ 'ਚ ਮੁਰਲੀਪੁਰਾ ਵਾਸੀ ਕਾਰਖਾਨਾ ਪ੍ਰਬੰਦਕ ਵਿਨੋਦ ਗੁਪਤਾ (45) ਅਤੇ ਝਾਰਖੰਡ ਵਾਸੀ ਕਰਮਚਾਰੀ ਸ਼ਿਬੂ ਉਰਫ਼ ਅਨੁਵਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਵਿਨੋਦ ਨੂੰ ਮਣੀਪਾਲ ਹਸਪਤਾਲ ਅਤੇ ਸ਼ਿਬੂ ਨੂੰ ਸਵਾਈ ਮਾਨਸਿੰਘ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੇਰ ਰਾਤ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
