Fack Cheak: ਕੋਰੋਨਾ ਕਾਲ ''ਚ ਲਾਕਡਾਊਨ ਦੇ ਐਲਾਨ ਦਾ ਵੀਡੀਓ, HMPV ਵਾਇਰਸ ਦੇ ਸੰਦਰਭ ''ਚ ਹੋਇਆ ਸ਼ੇਅਰ
Thursday, Jan 09, 2025 - 05:34 PM (IST)
Fact Check By Aaj Tak
ਨਵੀਂ ਦਿੱਲੀ- ਹਿਊਮਨ ਮੈਟਾਨਿਊਮੋਵਾਇਰਸ (HMPV) ਵਾਇਰਸ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ 'ਚ 7 ਜਨਵਰੀ ਤੱਕ ਇਸ ਦੇ 8 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਇਰਸ ਨੂੰ ਲੈ ਕੇ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਛਿੜੀ ਚਰਚਾ ਵਿਚਾਲੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਨੇ ਇਕ ਪ੍ਰੈੱਸ ਨੋਟ ਜਾਰੀ ਕਰ ਕੇ ਕਿਹਾ ਕਿ ਇਹ ਵਾਇਰਸ ਸਾਲ 2001 ਤੋਂ ਹੀ ਮੌਜੂਦ ਹੈ ਅਤੇ ਇਸ ਨੂੰ ਲੈ ਕੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਇਸ ਦੌਰਾਨ ਜਿੱਥੇ ਕੁਝ ਸੋਸ਼ਲ ਮੀਡੀਆ ਯੂਜ਼ਰਸ '#lockdown' ਨਾਲ ਮੀਮਸ ਸ਼ੇਅਰ ਕਰ ਰਹੇ ਹਨ, ਉੱਥੇ ਹੀ ਕੁਝ ਅਜਿਹੇ ਵੀ ਹਨ ਜੋ ਸੱਚ-ਮੁੱਚ ਦੇਸ਼ ਵਿਚ ਲਾਕਡਾਊਨ ਲੱਗਣ ਦਾ ਦਾਅਵਾ ਕਰ ਰਹੇ ਹਨ।
ਇਸ ਸੰਦਰਭ 'ਚ ਹੁਣ ਇਕ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਦੇਸ਼ ਵਿਚ ਇਹ ਲਾਕਡਾਊਨ 21 ਦਿਨ ਦਾ ਹੋਵੇਗਾ। ਤਿੰਨ ਹਫ਼ਤੇ ਦਾ ਹੋਵੇਗਾ।' ਵੀਡੀਓ 'ਤੇ ਲਿਖਿਆ ਹੈ, 'ਇਕ ਵਾਰ ਫਿਰ ਲੱਗਣ ਜਾ ਰਿਹਾ ਹੈ ਲਾਕਡਾਊਨ ਭਾਰਤ ਵਿਚ ਮਿਲਿਆ HMPV ਵਾਇਰਸ ਦਾ ਪਹਿਲਾ ਕੇਸ 8 ਮਹੀਨੇ ਦਾ ਬੱਚਾ ਸੰਕਰਮਿਤ ਅਤੇ 15 ਤਾਰੀਖ਼ ਨੂੰ ਲੱਗ ਰਿਹਾ ਹੈ।
ਇਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, 'ਦੇਸ਼ ਵਿਚ ਇਕ ਵਾਰ ਫਿਰ ਤੋਂ ਲੱਗ ਰਿਹਾ ਹੈ ਲਾਕਡਾਊਨ'।
ਪੋਸਟ ਦਾ ਪੁਰਾਲੇਖ ਸੰਸਕਰਣ ਇੱਥੇ ਦੇਖਿਆ ਜਾ ਸਕਦਾ ਹੈ।
ਆਜ ਤਕ ਤੱਥਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵੀਡੀਓ ਮਾਰਚ 2020 ਦਾ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਦੇਸ਼ ਵਿਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਸੀ। ਹਾਲ-ਫਿਲਹਾਲ ਵਿਚ ਅਜਿਹਾ ਕੋਈ ਐਲਾਨ ਨਹੀਂ ਹੋਇਆ ਹੈ।
ਕੀ ਹੈ ਇਸ ਵੀਡੀਓ ਦੀ ਕਹਾਣੀ?
ਕੀਵਰਡ ਸਰਚ ਰਾਹੀਂ ਲੱਭਣ 'ਤੇ ਸਾਨੂੰ ਆਜ ਤਕ ਦੀ ਉਹ ਵੀਡੀਓ ਰਿਪੋਰਟ ਮਿਲੀ ਗਈ, ਜਿਸ ਤੋਂ ਵਾਇਰਲ ਵੀਡੀਓ ਲਈ ਗਈ ਹੈ। 24 ਮਾਰਚ 2020 ਦੀ ਇਸ ਰਿਪੋਰਟ ਵਿਚ ਦੋ ਮਿੰਟ 44 ਸਕਿੰਟ 'ਤੇ ਵਾਇਰਲ ਵੀਡੀਓ ਵਾਲਾ ਹਿੱਸਾ ਵੇਖਿਆ ਜਾ ਸਕਦਾ ਹੈ।
ਇਸ ਵਿਚ ਪੀ.ਐੱਮ ਮੋਦੀ ਦੱਸ ਰਹੇ ਹਨ ਕਿ ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਦੇਸ਼ ਵਿਚ ਰਾਤ 12 ਵਜੇ ਤੋਂ ਸੰਪੂਰਨ ਲਾਕਡਾਊਨ ਲਗਾਇਆ ਜਾ ਰਿਹਾ ਹੈ।
ਜ਼ਾਹਿਰ ਹੈ ਕਿ ਜੇਕਰ ਦੇਸ਼ ਵਿਚ ਲਾਕਡਾਊਨ ਦਾ ਕੋਈ ਹਾਲ ਹੀ ਵਿਚ ਐਲਾਨ ਹੋਇਆ ਹੁੰਦਾ ਤਾਂ ਇਸ ਬਾਰੇ ਸਰਕਾਰੀ ਵੈੱਬਸਾਈਟਾਂ 'ਤੇ ਜਾਣਕਾਰੀ ਦਿੱਤੀ ਜਾਂਦੀ। ਹਰ ਪਾਸੇ ਖ਼ਬਰਾਂ ਛਪਦੀਆਂ ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।
ਇਸ ਤੋਂ ਪਹਿਲਾਂ ਜਨਵਰੀ 2023 ਵਿਚ ਵੀ ਜਦੋਂ ਦੇਸ਼ ਵਿਚ ਓਮੀਕਰੋਨ ਸਬ-ਵੇਰੀਐਂਟ XBB.1.5 ਦੇ ਮਾਮਲੇ ਵਧੇ ਸਨ, ਤਾਂ ਵੀ ਲਾਕਡਾਊਨ ਦੇ ਐਲਾਨ ਨਾਲ ਸਬੰਧਤ ਕਈ ਪੁਰਾਣੇ ਵੀਡੀਓ ਵਾਇਰਲ ਹੋਏ ਸਨ। ਉਸ ਸਮੇਂ ਵੀ ਅਸੀਂ ਉਸ ਦੀ ਸੱਚਾਈ ਦੱਸੀ ਸੀ।