ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ

Thursday, Jul 03, 2025 - 10:59 AM (IST)

ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ

ਨੈਸ਼ਨਲ ਡੈਸਕ : ਅਜੌਕੇ ਸਮੇਂ ਵਿਚ ਹਰੇਕ ਸ਼ਖ਼ਸ ਚਾਹੇ ਉਹ ਕੋਈ ਵੀ ਹੋਵੇ, Facebook ਦੀ ਵਰਤੋਂ ਜ਼ਰੂਰ ਕਰਦਾ ਹੈ। ਫੇਸਬੁੱਕ ਰਾਹੀਂ ਕੰਮ ਕਰਕੇ ਬਹੁਤ ਸਾਰੇ ਲੋਕ ਆਪਣਾ ਗੁਜ਼ਾਰਾ ਕਰਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਇਸ ਦੀ ਵਰਤੋਂ ਗਲ਼ਤ ਕੰਮਾਂ ਲਈ ਵੀ ਕਰਦੇ ਹਨ, ਜੋ ਸਹੀ ਨਹੀਂ ਹੈ। Facebook ਵਿਚ ਸਾਰੇ ਲੋਕਾਂ ਦੀ ਨਿੱਜੀ ਜਾਣਕਾਰੀ, ਤਸਵੀਰਾਂ ਹੁੰਦੀਆਂ ਹਨ, ਜਿਸ ਦੇ ਆਧਾਰ 'ਤੇ ਹੀ ਇਸ ਨੂੰ ਲਾਗ-ਆਨ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲੋਕਾਂ ਦੀ ਫੇਸਬੁੱਕ ਆਈਡੀ ਨੂੰ ਹੈਕ ਕਰ ਲੈਂਦੇ ਹਨ ਅਤੇ ਸਾਰੀ ਜਾਣਕਾਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਕੰਮ ਕਰਦੇ ਹਨ। ਜੇਕਰ ਤੁਹਾਡਾ ਫੇਸਬੁੱਕ ਖਾਤਾ ਹੈਕ ਵੀ ਕਿਸੇ ਨੇ ਹੈਕ ਕਰ ਲਿਆ ਹੈ ਅਤੇ ਤੁਸੀਂ ਇਸ ਨੂੰ ਲਾਗਇਨ ਨਹੀਂ ਕਰ ਪਾ ਰਹੇ ਹੋ? ਤਾਂ ਚਿੰਤਾ ਨਾ ਕਰੋ, ਕਿਉਂਕਿ ਤੁਸੀਂ ਆਪਣਾ ਫੇਸਬੁੱਕ ਖਾਤਾ ਸੌਖੇ ਤਰੀਕੇ ਨਾਲ ਰਿਕਵਰ ਕਰ ਸਕਦੇ ਹੋ। 

ਇਹ ਵੀ ਪੜ੍ਹੋ - ਉਡਦੇ ਜਹਾਜ਼ ਦੇ ਟੁੱਟ ਗਏ 'ਸ਼ੀਸ਼ੇ', ਮੁੱਠੀ 'ਚ ਆਈ ਯਾਤਰੀਆਂ ਦੀ ਜਾਨ

ਇਹ ਹਨ ਮੁੱਖ ਕਦਮ:
. Facebook ਦੀ Official Website ਜਾਂ App 'ਤੇ ਜਾਓ
. https://www.facebook.com/hacked 'ਤੇ ਜਾ ਕੇ “My Account is Compromised” ਚੁਣੋ।
.ਆਪਣਾ Email ਜਾਂ Phone Number ਦਾਖਲ ਕਰੋ। 
. ਉਹ ਜਾਣਕਾਰੀ ਭਰੋ ਜੋ ਤੁਸੀਂ ਲੌਗਇਨ ਲਈ ਵਰਤਦੇ ਹੋ।

ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ

ਸੁਰੱਖਿਆ ਚੈੱਕ ਪੂਰਾ ਕਰੋ
Facebook ਤੁਹਾਨੂੰ ਕੁਝ ਸਵਾਲ ਪੁੱਛੇਗਾ ਜਾਂ ਤੁਹਾਡੀ ਪਛਾਣ ਪ੍ਰਮਾਣਿਤ ਕਰਨ ਲਈ options ਦੇਵੇਗਾ।

E-mail ਅਤੇ ਫ਼ੋਨ ਨੰਬਰ ਬਦਲੋ 
ਜੇਕਰ ਹੈਕਰ ਨੇ ਤੁਹਾਡਾ ਈਮੇਲ ਅਤੇ ਫ਼ੋਨ ਨੰਬਰ ਦੋਵੇਂ ਬਦਲ ਦਿੱਤੇ ਹਨ ਅਤੇ ਤੁਸੀਂ ਆਪਣਾ ਫੇਸਬੁੱਕ ਖਾਤਾ ਮੁੜ ਚਾਲੂ ਕਰਨ ਵਿਚ ਅਸਮਰੱਥ ਹੋ, ਤਾਂ ਤੁਸੀਂ facebook.com/login/identify 'ਤੇ ਜਾ ਸਕਦੇ ਹੋ। ਇੱਥੇ ਤੁਸੀਂ ਇੱਕ ਵਿਸਤ੍ਰਿਤ ਫਾਰਮ ਭਰ ਸਕਦੇ ਹੋ, ਜਿਸ ਵਿੱਚ ਤੁਹਾਡੀ ਪ੍ਰੋਫਾਈਲ ਨਾਲ ਸਬੰਧਤ ਸੁਰੱਖਿਆ ਸਵਾਲਾਂ ਦੇ ਜਵਾਬ ਸ਼ਾਮਲ ਹਨ। ਅਜਿਹਾ ਇਸ ਕਰਕੇ ਕੀਤਾ ਜਾਂਦਾ, ਕਿਉਂਕਿ ਫੇਸਬੁੱਕ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਖਾਤਾ ਅਸਲ ਵਿੱਚ ਤੁਹਾਡਾ ਹੈ। ਤੁਹਾਨੂੰ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਆਈਡੀ ਦਸਤਾਵੇਜ਼ ਵੀ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ।

ਇਹ ਵੀ ਪੜ੍ਹੋ - ਰੇਲ ਟਰੈਕ 'ਤੇ ਚੜ੍ਹ ਗਏ 200 ਮੋਟਰਸਾਈਕਲ ਸਵਾਰ, 'ਤੇ ਫਿਰ...

Password ਬਦਲੋ
ਫੈਸਬੁੱਕ ਹੈਕ ਹੋਣ ਤੋਂ ਬਾਅਦ ਦੁਬਾਰਾ ਚਲਾਉਣ ਲਈ ਸਭ ਤੋਂ ਪਹਿਲਾਂ ਤੁਸੀ ਆਪਣਾ ਪਾਸਵਰਡ ਬਦਲ ਦਿਓ। ਇਸ ਲਈ ਤੁਸੀਂ ਨਵਾਂ ਅਤੇ ਔਖਾ Password ਚੁਣੋ, ਜੋ ਪਹਿਲਾਂ ਵਰਤੇ ਗਏ Password ਤੋਂ ਬਹੁਤ ਵੱਖਰਾ ਹੋਵੇ।

Login Alerts ਚਾਲੂ ਕਰੋ
. ਆਪਣੀ Settings 'ਚ ਜਾ ਕੇ “Get alerts about unrecognized logins” option ਐਕਟਿਵ ਕਰੋ।

ਇਹ ਵੀ ਪੜ੍ਹੋ - Corona Vaccine: ਕੀ ਕੋਰੋਨਾ ਵੈਕਸੀਨ ਕਾਰਣ ਹੋਈਆਂ ਮੌਤਾਂ ! ICMR-AIIMS ਦੀ ਰਿਪੋਰਟ ’ਚ ਵੱਡਾ ਖ਼ੁਲਾਸਾ

ਫੇਸਬੁੱਕ ਨੂੰ ਲੈ ਕੇ ਹਮੇਸ਼ਾ ਯਾਦ ਰੱਖੋ ਗੱਲਾਂ:
. ਕਦੇ ਵੀ ਆਪਣਾ Password ਕਿਸੇ ਨਾਲ ਸਾਂਝਾ ਨਾ ਕਰੋ।
. 2-Factor Authentication ਚਾਲੂ ਰੱਖੋ।
. ਅਣਜਾਣ Links ਤੇ ਕਲਿੱਕ ਕਰਨ ਤੋਂ ਬਚੋ।
. Regular ਤੌਰ 'ਤੇ Login History ਚੈੱਕ ਕਰਦੇ ਰਹੋ।

ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News