ਬੰਦ ਹੋਣ ਵਾਲਾ ਹੈ Messenger App! ਇਸ ਦਿਨ ਤੋਂ ਬਾਅਦ ਨਹੀਂ ਕਰ ਸਕੋਗੇ ਇਸਤੇਮਾਲ
Friday, Oct 17, 2025 - 05:17 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਮੈਟਾ ਦੀ ਮੈਸੇਂਜਰ ਐਪ ਦੀ ਵਰਤੋਂ ਕਰਦੇ ਹੋ, ਤਾਂ ਅੱਜ ਦੀ ਖ਼ਬਰ ਖਾਸ ਤੌਰ 'ਤੇ ਤੁਹਾਡੇ ਲਈ ਹੈ। ਕੰਪਨੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਮੈਸੇਂਜਰ ਐਪ ਜਲਦੀ ਹੀ ਬੰਦ ਹੋ ਜਾਵੇਗੀ ਅਤੇ ਯੂਜ਼ਰਜ਼ ਨੂੰ ਅਲਰਟ ਕਰਨ ਲਈ ਨੋਟੀਫਾਈ ਵੀ ਕੀਤਾ ਜਾ ਰਿਹਾ ਹੈ। ਐਪ 60 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਵੇਗੀ। ਬੰਦ ਹੋਣ ਤੋਂ ਬਾਅਦ ਤੁਸੀਂ ਫੇਸਬੁੱਕ ਦੀ ਅਧਿਕਾਰਤ ਵੈੱਬਸਾਈਟ ਜਾਂ Messenger.com ਰਾਹੀਂ ਮੈਸੇਂਜਰ ਦੀ ਵਰਤੋਂ ਕਰ ਸਕੋਗੇ।
ਇਸ ਤਰੀਕ ਤੋਂ ਬਾਅਦ ਨਹੀਂ ਚੱਲੇਗੀ Messenger App
ਮੈਟਾ ਨੇ ਹਾਲ ਹੀ ਵਿੱਚ TechCrunch ਨੂੰ ਦੱਸਿਆ ਕਿ ਇਹ 15 ਦਸੰਬਰ ਤੋਂ ਵਿੰਡੋਜ਼ ਅਤੇ ਮੈਕ ਲਈ ਮੈਸੇਂਜਰ ਡੈਸਕਟੌਪ ਐਪ ਨੂੰ ਬੰਦ ਕਰ ਦੇਵੇਗਾ। 15 ਦਸੰਬਰ ਤੋਂ ਬਾਅਦ ਤੁਸੀਂ ਐਪ ਵਿੱਚ ਲੌਗਇਨ ਨਹੀਂ ਕਰ ਸਕੋਗੇ ਅਤੇ ਮੈਸੇਂਜਰ ਐਪ ਤੱਕ ਪਹੁੰਚ ਕਰਨ ਦੀ ਕੋਈ ਵੀ ਕੋਸ਼ਿਸ਼ ਤੁਹਾਨੂੰ ਫੇਸਬੁੱਕ ਵੈੱਬਸਾਈਟ 'ਤੇ ਰੀਡਾਇਰੈਕਟ ਕਰੇਗੀ।
15 ਦਸੰਬਰ ਤੋਂ ਬਾਅਦ ਤੁਹਾਨੂੰ ਮੈਸੇਂਜਰ ਐਪ ਨੂੰ ਅਣਇੰਸਟੌਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਹੁਣ ਕੰਮ ਨਹੀਂ ਕਰੇਗੀ। ਐਪਲਇਨਸਾਈਡਰ ਨੇ ਪਹਿਲਾਂ ਮੈਟਾ ਦੀ ਆਪਣੇ ਡੈਸਕਟੌਪ ਐਪਸ ਨੂੰ ਬੰਦ ਕਰਨ ਦੀ ਯੋਜਨਾ ਦੀ ਰਿਪੋਰਟ ਕੀਤੀ ਸੀ।
ਇਹ ਵੀ ਪੜ੍ਹੋ- ਹੁਣ Facebook ਤੋਂ ਮਿਲੇਗੀ ਨੌਕਰੀ! Meta ਨੇ ਮੁੜ ਸ਼ੁਰੂ ਕੀਤਾ ਧਾਂਸੂ ਫੀਚਰ
Messenger Chats : ਮੈਸੇਜ ਦਾ ਕੀ ਹੋਵੇਗਾ?
ਯੂਜ਼ਰਜ਼ ਇਸ ਬਾਰੇ ਚਿੰਤਤ ਹਨ ਕਿ ਐਪ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਚੈਟਾਂ ਦਾ ਕੀ ਹੋਵੇਗਾ। ਮੈਟਾ ਦਾ ਕਹਿਣਾ ਹੈ ਕਿ ਚੈਟ ਹਿਸਟਰੀ ਉਪਲੱਬਧ ਰਹੇਗੀ ਪਰ ਸਿਰਫ਼ ਤਾਂ ਹੀ ਜੇਕਰ ਤੁਸੀਂ ਸਕਿਓਰ ਸਟੋਰੇਜ ਆਪਸ਼ਨ ਨੂੰ ਆਨ ਕੀਤਾ ਹੋਵੇਗਾ। ਇਹ ਫੀਚਰ ਤੁਹਾਡੀ ਐਨਕ੍ਰਿਪਟਡ ਚੈਟ ਨੂੰ ਡਿਵਾਈਸ ਵਿੱਚ ਸੁਰੱਖਿਅਤ ਅਤੇ ਸਿੰਕ ਕਰਨ ਦੀ ਆਗਿਆ ਦਿੰਦਾ ਹੈ।
ਇਹ ਫੀਚਰ ਆਨ ਹੈ ਜਾਂ ਨਹੀਂ, ਇਸ ਗੱਲ ਦਾ ਪਤਾ ਲਗਾਉਣ ਲਈ ਐਪ ਦੀ ਸੈਟਿੰਗ 'ਚ ਪ੍ਰਾਈਵੇਸੀ ਐਂਡ ਸੇਫਟੀ 'ਚ ਜਾ ਕੇ ਐਂਡ-ਟੂ-ਐਂਡ ਐਨਕ੍ਰਿਪਟਿਡ ਚੈਟ 'ਤੇ ਆਓ। ਇਸ ਤੋਂ ਬਾਅਦ ਮੈਸੇਜ ਸਟੋਰੇਜ 'ਤੇ ਟੈਪ ਕਰੋ ਅਤੇ ਇਸ ਗੱਲ ਦੀ ਜਾਂਚ ਕਰੋ ਕਿ ਇਥੇ ਸਕਿਓਰ ਸਟੋਰੇਜ ਆਪਸ਼ਨ ਐਕਿਟਵ ਹੈ ਜਾਂ ਨਹੀਂ।
ਇਹ ਵੀ ਪੜ੍ਹੋ- TVS ਨੇ ਪੇਸ਼ ਕੀਤੀ ਆਪਣੀ ਪਹਿਲੀ ਐਡਵੈਂਚਰ ਬਾਈਕ, Royal Enfield ਅਤੇ KTM ਨੂੰ ਦੇਵੇਗੀ ਟੱਕਰ