95 ਸਾਲ ਬਾਅਦ ‘ਤਾਜਮਹਿਲ’ ਦੀ ਮੁਰੰਮਤ ਦਾ ਕੰਮ ਫਿਰ ਸ਼ੁਰੂ

07/12/2019 5:35:15 PM

ਆਗਰਾ—ਭਾਰਤੀ ਪੁਰਾਤੱਤਵ ਵਿਗਿਆਨ ਸਰਵੇਅ (ਏ ਐੱਸ ਆਈ) ਨੇ ਆਗਰਾ 'ਚ ਯੁਮਨਾ ਨਦੀ ਦੇ ਦੱਖਣੀ ਕੰਢੇ ਸਥਿਤ ਚਿੱਟੇ ਸੰਗਮਰਮਰ ਦਾ ਮਕਬਰਾ ਭਾਵ ਤਾਜਮਹਿਲ ਦੀ ਉੱਤਰ-ਪੱਛਮੀ ਮੀਨਾਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ 17ਵੀਂ ਸਦੀ ਦੀ ਪ੍ਰੇਮ-ਪਿਆਰ ਦੀ ਮੂਰਤ ਇਹ ਇਮਾਰਤ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਪਤਨੀ ਮੁਮਤਾਜ ਦੀ ਯਾਦ 'ਚ ਬਣਾਈ ਸੀ। ਮੀਨਾਰ ਦੀ ਛੱਤਰੀ 'ਚ ਹੁਣ ਦਰਾੜਾਂ ਪੈਣ ਅਤੇ ਕਈ ਪੱਥਰਾਂ ਦੇ ਗਲ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਤਾਜਮਹਿਲ ਦੇ ਪੀਲੇਪਣ ਨੂੰ ਹਟਾਉਣ ਲਈ ਮੁੱਖ ਗੁੰਬਦ 'ਤੇ ਵੀ ਮੱਡਪੈਕ ਟ੍ਰੀਟਮੈਂਟ ਕਰਨ ਦੀ ਮਨਜ਼ੂਰੀ ਮਿਲ ਗਈ ਹੈ। 

ਦਰਅਸਲ ਮੀਨਾਰ 'ਚ ਲੱਗੇ ਲੋਹੇ ਦੀਆਂ ਕਲੈਂਪਾਂ ਦੇ ਗਲ ਜਾਣ ਕਾਰਨ ਪੱਥਰ ਹਿੱਲ ਗਏ ਹਨ, ਜਿਸ ਕਾਰਨ 30 ਪੀਸ ਮਾਰਬਲ ਬਦਲੇ ਜਾਣਗੇ ਅਤੇ ਅੰਦਰ ਛੱਤਰੀ ਦੇ ਹੇਠਾਂ 15 ਪੌੜੀਆਂ ਦੇ ਪੱਥਰਾਂ ਨੂੰ ਵੀ ਬਦਲਿਆਂ ਜਾਵੇਗਾ। ਇਸ ਤੋਂ ਪਹਿਲਾਂ 1924 'ਚ ਛੱਤਰੀ ਅਤੇ ਕਲਸ਼ ਦੀ ਮੁਰੰਮਤ ਹੋਈ ਸੀ ਅਤੇ ਹੁਣ 95 ਸਾਲਾਂ ਬਾਅਦ ਦੁਬਾਰਾ ਮੁਰੰਮਤ ਕੀਤੀ ਜਾ ਰਹੀ ਹੈ। ਏ. ਐੱਸ. ਆਈ. 48 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਕਰਵਾ ਰਿਹਾ ਹੈ। ਮੀਨਾਰ ਦੇ ਚਾਰੇ ਪਾਸਿਓ ਸਕੈਫੋਲਡਿੰਗ (ਪਾੜ) ਮਿਟਾਉਣ ਲਈ ਕੰਮ ਜਾਰੀ ਹੈ। ਇੱਥੇ ਅੰਦਰ ਮੀਨਾਰ ਦੀ ਹਰ ਮੰਜ਼ਿਲ 'ਤੇ ਲੋਹੇ ਦੀਆਂ ਕਲੈਂਪ ਗਲ ਗਈਆਂ ਹਨ। ਸਭ ਤੋਂ ਉੱਪਰ ਛੱਤਰੀ ਨਾਲ ਮੀਂਹ ਦਾ ਪਾਣੀ ਮੀਨਾਰ ਦੇ ਅੰਦਰ ਆਉਣ ਕਾਰਨ ਉਪਰਲੀਆਂ 15 ਪੌੜੀਆਂ ਵੀ ਗਲੀਆਂ ਹਨ। ਬੰਦ ਮੀਨਾਰਾਂ 'ਚ ਚਮਗਾਦੜਾਂ ਦੇ ਰਹਿਣ ਕਾਰਨ ਕਈ ਪੱਥਰਾਂ ਨੂੰ ਵੀ ਨੁਕਸਾਨ ਹੋਇਆ ਹੈ। ਇਨ੍ਹਾਂ ਨੂੰ ਵੀ ਬਦਲਿਆ ਜਾਵੇਗਾ।

ਪੁਰਾਤੱਤਵ ਵਿਭਾਗ ਦੇ ਸੁਪਰਡੈਂਟ ਵਸੰਤ ਕੁਮਾਰ ਸਵਰਣਕੁਮਾਰ ਨੇ ਦੱਸਿਆ ਹੈ ਕਿ ਮੀਨਾਰ ਦੇ ਅੰਦਰ ਮੀਂਹ ਦਾ ਪਾਣੀ ਪੈਣ ਕਾਰਨ ਕਈ ਪੱਥਰ ਗਲੇ ਹਨ। ਅਗਸਤ ਤੱਕ ਮੀਨਾਰ ਦੇ ਪੱਥਰਾਂ ਨੂੰ ਬਦਲਣ ਜਾ ਕੰਮ ਪੂਰਾ ਕਰ ਲਿਆ ਜਾਵੇਗਾ। ਛੱਤਰੀ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ।

1941 'ਚ ਐਡਵਾਇਜ਼ਰੀ ਕਮੇਟੀ ਦੀ ਰਿਪੋਰਟ 'ਚ ਤਾਜਮਹਿਲ ਦੀ ਦੱਖਣੀ-ਪੱਛਮੀ ਮੀਨਾਰ ਸਭ ਤੋਂ ਜ਼ਿਆਦਾ 21.6 ਸੈਮੀ. ਝੁਕੀ ਵੇਖੀ ਗਈ ਸੀ। ਇਸ ਕਮੇਟੀ ਨੇ ਉੱਤਰ-ਪੱਛਮੀ ਮੀਨਾਰ ਨੂੰ 3.5 ਸੈਮੀ. ਦਾ ਝੁਕਾਅ ਦੇਖਿਆ ਸੀ ਤਾਂ ਉਸ ਸਮੇ 2004-05 ਤੱਕ ਸਰਵੇਅ ਆਫ ਇੰਡੀਆ ਨੇ ਹਰ 5 ਸਾਲ 'ਚ ਝੁਕਾਅ ਸੰਬੰਧੀ ਜਾਂਚ ਕੀਤੀ ਗਈ ਹੈ, ਜਿਸ 'ਚ 1971 ਤੋਂ ਬਾਅਦ ਝੁਕਾਅ ਬੰਦ ਹੋ ਗਿਆ ਸੀ। ਏ. ਐੱਸ. ਆਈ. ਨੂੰ ਤਾਜਮਹਿਲ ਦੇ ਪੀਲੇਪਣ ਨੂੰ ਹਟਾਉਣ ਲਈ ਮੁੱਖ ਗੁੰਬਦ 'ਤੇ ਵੀ ਮੱਡਪੈਕ ਟ੍ਰੀਟਮੈਂਟ ਕਰਨ ਦੀ ਆਗਿਆ ਮਿਲ ਗਈ ਹੈ। ਹਲਕੇ ਪਾਈਪਾਂ ਦੀਆਂ ਪਾੜਾਂ ਨਾਲ ਇਸ 'ਤੇ ਰਸਾਇਣ ਸ਼ਾਖਾ ਦੇ ਮਾਹਰਾਂ ਦੁਆਰਾ ਮਡਪੈਕ ਟ੍ਰੀਟਮੈਂਟ ਕੀਤਾ ਜਾਵੇਗਾ।


Iqbalkaur

Content Editor

Related News