ਪ੍ਰਿਯੰਕਾ ਗਾਂਧੀ ਨੇ ਬੰਗਲਾਦੇਸ਼ ''ਚ ਹਿੰਦੂ ਘੱਟ ਗਿਣਤੀਆਂ ''ਤੇ ਹੋ ਰਹੇ ਅੱਤਿਆਚਾਰ ''ਤੇ ਜਤਾਈ ਚਿੰਤਾ
Monday, Aug 12, 2024 - 06:02 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਪ੍ਰਿਯੰਕਾ ਨੇ ਉਮੀਦ ਜਤਾਈ ਹੈ ਕਿ ਉੱਥੇ ਜਲਦ ਹੀ ਆਮ ਸਥਿਤੀ ਬਹਾਲ ਹੋ ਜਾਵੇਗੀ। ਪ੍ਰਿਯੰਕਾ ਗਾਂਧੀ ਨੇ ਕਿਹਾ,''ਗੁਆਂਢੀ ਦੇਸ਼ ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂਆਂ 'ਤੇ ਲਗਾਤਾਰ ਹਮਲਿਆਂ ਦੀਆਂ ਖ਼ਬਰਾਂ ਵਿਚਲਿਤ ਕਰਨ ਵਾਲੀਆਂ ਹਨ। ਕਿਸੇ ਵੀ ਸਮਾਜ 'ਚ ਧਰਮ, ਜਾਤੀ, ਭਾਸ਼ਾ ਜਾਂ ਪਛਾਣ ਦੇ ਆਧਾਰ 'ਤੇ ਭੇਦਭਾਵ, ਹਿੰਸਾ ਅਤੇ ਹਮਲੇ ਨਾਮਨਜ਼ੂਰ ਹਨ।''
ਉਨ੍ਹਾਂ ਨੇ ਜਲਦ ਹੀ ਹਾਲਾਤ 'ਚ ਸੁਧਾਰ ਦੀ ਉਮੀਦ ਜਤਾਈ ਅਤੇ ਕਿਹਾ,''ਸਾਨੂੰ ਉਮੀਦ ਹੈ ਕਿ ਬੰਗਲਾਦੇਸ਼ 'ਚ ਜਲਦ ਹਾਲਾਤ ਆਮ ਹੋਣਗੇ ਅਤੇ ਉੱਥੇ ਦੀ ਨਵੀਂ ਚੁਣੀ ਸਰਕਾਰ ਹਿੰਦੂ, ਈਸਾਈ ਅਤੇ ਬੌਧ ਧਰਮ ਨੂੰ ਮੰਨਣ ਵਾਲੇ ਲੋਕਾਂ ਲਈ ਸੁਰੱਖਿਆ ਅਤੇ ਸਨਮਾਨ ਯਕੀਨੀ ਕਰੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8