ਦੇਸੀ ਬੰਬ ਬਣਾਉਂਦੇ ਸਮੇਂ ਹੋਇਆ ਵਿਸਫ਼ੋਟ, ਇਕ ਵਿਅਕਤੀ ਦੀ ਮੌਤ

Monday, Jul 03, 2023 - 11:46 AM (IST)

ਦੇਸੀ ਬੰਬ ਬਣਾਉਂਦੇ ਸਮੇਂ ਹੋਇਆ ਵਿਸਫ਼ੋਟ, ਇਕ ਵਿਅਕਤੀ ਦੀ ਮੌਤ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਗ੍ਰਾਮੀਣ ਇਲਾਕੇ 'ਚ ਦੇਸੀ ਬੰਬ ਬਣਾਉਣ ਦੌਰਾਨ ਹੋਏ ਵਿਸਫ਼ੋਟ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਐਤਵਾਰ ਦੇਰ ਰਾਤ ਉੱਤਰ 24 ਪਰਗਨਾ ਜ਼ਿਲ੍ਹੇ ਦੇ ਹਰੋਆ ਇਲਾਕੇ ਦੇ ਸ਼ਾਲੀਪੁਰ ਪਿੰਡ 'ਚ ਹੋਈ। ਬਸ਼ੀਰਹਾਟ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਿਤੋਸ਼ ਮੰਡਲ ਵਜੋਂ ਹੋਈ ਹੈ।

ਇਸ ਸੰਬੰਧ 'ਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ,''2 ਜ਼ਖ਼ਮੀਆਂ ਨੂੰ ਬਸ਼ੀਰਹਾਟ ਸਬ ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ 'ਚੋਂ ਇਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਅਸੀਂ ਘਟਨਾ ਦੀ ਜਾਂਚ ਕਰ ਰਹੇ ਹਨ।'' ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਦੂਜੇ ਵਿਅਕਤੀ ਨੂੰ ਬਿਹਤਰ ਇਲਾਜ ਲਈ ਕੋਲਕਾਤਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਰਾਜ 'ਚ 8 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਆਈਆਂ ਹਨ, ਜਿਨ੍ਹਾਂ 'ਚ ਕਈ ਲੋਕਾਂ ਦੀ ਜਾਨ ਗਈ ਹੈ।


author

DIsha

Content Editor

Related News