ਤਾਮਿਲਨਾਡੂ ’ਚ ਪਟਾਕਾ ਫੈਕਟਰੀ ’ਚ ਧਮਾਕਾ, 3 ਦੀ ਮੌਤ
Wednesday, Jun 11, 2025 - 11:09 PM (IST)

ਚੇਨਈ-ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲੇ ਦੇ ਵਡਾਗਰਾਈ ਪਿੰਡ ਵਿਚ ਬੁੱਧਵਾਰ ਨੂੰ ਇਕ ਨਿੱਜੀ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਵਿਚ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਇਹ ਧਮਾਕਾ ਸਵੇਰੇ 9 ਵਜੇ ਦੇ ਕਰੀਬ ਹੋਇਆ ਜਦੋਂ ਮਜ਼ਦੂਰ ਫੈਕਟਰੀ ਵਿਚ ਕੁਝ ਰਸਾਇਣ ਚੁੱਕ ਰਹੇ ਸਨ। 2 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਗੌਂਡਮਮਲ (54) ਅਤੇ ਕਰੁਪੀਆ (37) ਵਜੋਂ ਹੋਈ ਹੈ। ਇਕ ਮਜ਼ਦੂਰ ਦੀ ਮੌਤ ਬਾਅਦ ਵਿਚ ਇਲਾਜ ਦੌਰਾਨ ਹੋ ਗਈ