BSF ਤੇ ITBP ਦੀ ਸਰਹੱਦਾਂ ''ਤੇ ਬਟਾਲੀਅਨਾਂ ਦੀ ਅਦਲਾ-ਬਦਲੀ ਹੋਈ ਰੱਦ
Sunday, May 03, 2020 - 10:47 PM (IST)

ਨਵੀਂ ਦਿੱਲੀ - ਪਾਕਿਸਤਾਨ , ਬੰਗਲਾਦੇਸ਼ ਅਤੇ ਚੀਨ ਨਾਲ ਲੱਗਦੀਆਂ ਸਰਹੱਦਾਂ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਅਤੇ ਭਾਰਤ ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ ਬਟਾਲੀਅਨਾਂ ਦੀ ਅਦਲਾ-ਬਦਲੀ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਅਗਲੇ ਸਾਲ ਮਾਰਚ ਤੱਕ ਲਈ ਇਹ ਰੱਦ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦੋਹਾਂ ਬਲਾਂ ਦੇ ਸੀਨੀਅਰ ਕਮਾਂਡਰ ਨੇ ਦਿੱਤੀ। ਦੋਹਾਂ ਬਲਾਂ ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਦੇਸਵਾਲ ਨੇ ਦੱਸਿਆ ਕਿ ਜੁਲਾਈ ਤੋਂ ਬਾਅਦ ਪ੍ਰਕੋਪ ਦੀ ਸਥਿਤੀ ਦੇ ਆਕਲਨ ਤੋਂ ਬਾਅਦ ਹੀ ਇਨ੍ਹਾਂ 3 ਅਹਿਮ ਭਾਰਤੀ ਸਰਹੱਦਾਂ 'ਤੇ ਪਹੁੰਚ ਤੋਂ ਬਾਹਰ ਵਾਲੇ ਖੇਤਰਾਂ ਵਿਚ ਤਾਇਨਾਤ ਬਟਾਲੀਅਨਾਂ ਦੀ ਅਦਲਾ-ਬਦਲੀ ਕੀਤੀ ਜਾਵੇਗੀ।