ਦੂਜੇ ਵਿਆਹ ਤੋਂ ਮਨ੍ਹਾ ਕਰਨ ’ਤੇ ਸਾਬਕਾ ਫੌਜੀ ਨੇ ਮਾਰ ਦਿੱਤੀ ਵਿਧਵਾ ਨੂੰਹ
Thursday, Jun 12, 2025 - 08:32 PM (IST)

ਮੁਰੈਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ’ਚ ਇਕ ਸਾਬਕਾ ਫੌਜੀ ਨੇ ਕਥਿਤ ਤੌਰ ’ਤੇ ਆਪਣੀ ਵਿਧਵਾ ਨੂੰਹ ਦੀ ਇਸ ਗੱਲ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿ ਉਸ ਨੇ ਦੂਜਾ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ।
ਸਿਵਲ ਲਾਈਨ ਥਾਣੇ ਦੇ ਇੰਚਾਰਜ ਦਰਸ਼ਨ ਲਾਲ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਗਿਆਨ ਸਿੰਘ ਗੁਰਜਰ (65) ਬੁੱਧਵਾਰ ਰਾਤ ਲੱਗਭਗ 10 ਵਜੇ ਦੇਸੀ ਕੱਟੇ ਨਾਲ ਆਪਣੀ ਨੂੰਹ ਪ੍ਰਿਅੰਕਾ (38) ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਿਆ। ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਮੁਰੈਨਾ ਜ਼ਿਲਾ ਹੈੱਡਕੁਆਰਟਰ ਤੋਂ ਲੱਗਭਗ 8 ਕਿਲੋਮੀਟਰ ਦੂਰ ਸਿਵਲ ਲਾਈਨ ਥਾਣੇ ਅਧੀਨ ਪੈਂਦੀ ਸਿਕਰੌਦਾ ਨਹਿਰ ਕੋਲ ਹੋਈ। ਮ੍ਰਿਤਕਾ ਦੇ ਭਰਾ ਮੁਕੇਸ਼ ਅਨੁਸਾਰ ਪ੍ਰਿਅੰਕਾ ਦਾ ਸਹੁਰਾ ਉਸ ’ਤੇ ਆਪਣੇ ਵੱਡੇ ਭਰਾ ਦੇ ਬੇਟੇ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ, ਜੋ ਉਸ ਦੀ ਭੈਣ ਨੂੰ ਮਨਜ਼ੂਰ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e