ਵਿਰੋਧੀ ਪਾਰਟੀਆਂ ਮਿਲ ਕੇ ਚੁੱਕਾਂਗੇ EVM ਦਾ ਮੁੱਦਾ- ਮਮਤਾ ਬੈਨਰਜੀ

01/22/2019 5:23:01 PM

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਸਾਰੀਆਂ ਵਿਰੋਧੀਆਂ ਪਾਰਟੀਆਂ ਨਾਲ ਮਿਲ ਕੇ ਚੋਣ ਕਮਿਸ਼ਨਰ ਦੇ ਸਾਹਮਣੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ) ਦਾ ਮੁੱਦਾ ਚੁੱਕਣਗੇ। ਬੈਨਰਜੀ ਦੁਆਰਾ ਕੋਲਕਾਤਾ 'ਚ ਸ਼ਨੀਵਾਰ ਨੂੰ ਬ੍ਰਿਗੇਡ ਪਰੇਡ ਗਰਾਊਂਡ 'ਚ ਆਯੋਜਿਤ ''ਯੂਨਾਈਟਿਡ ਇੰਡੀਆ'' ਰੈਲੀ 'ਚ ਵਿਰੋਧੀ ਪਾਰਟੀ ਦੇ ਕਈ ਨੇਤਾਵਾਂ ਨੇ ਈ. ਵੀ. ਐੱਮ. ਦੀ ਸਖਤ ਆਲੋਚਨਾ ਕੀਤੀ ਸੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬੈਲੇਟ ਪੇਪਰ ਤੋਂ ਕਰਵਾਉਣ ਦੀ ਮੰਗ ਕੀਤੀ ਸੀ।

ਅਬਦੁੱਲਾ ਨੇ ਵੀ ਲੋਕ ਸਭਾ ਚੋਣਾਂ ਬੈਲੇਟ ਪੇਪਰ ਤੋਂ ਕਰਵਾਉਣ ਦੀ ਕੀਤੀ ਮੰਗ-
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੁੱਕ ਅਬਦੁੱਲਾ ਨੇ ਰੈਲੀ 'ਚ ਕਿਹਾ ਹੈ,''ਈ. ਵੀ. ਐੱਮ. ਚੋਰ ਹੈ।'' ਉਨ੍ਹਾਂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਬੈਲੇਟ ਪੇਪਰ ਤੋਂ ਕਰਵਾਉਣ ਦੀ ਮੰਗ ਕੀਤੀ। ਅਬਦੁੱਲਾ ਨੇ ਕਿਹਾ,''ਅਸੀਂ ਪਾਰਦਰਸ਼ੀ ਚੋਣਾਂ ਚਾਹੁੰਦੇ ਹਾਂ। ਇਹ ਬਹੁਤ ਜ਼ਰੂਰੀ ਹੈ। ਈ. ਵੀ. ਐੱਮ. ਨੂੰ ਲੈ ਕੇ ਮੈਨੂੰ ਡਰ ਬਣਿਆ ਹੋਇਆ ਹੈ ਕਿ ਜੇਕਰ ਧੋਖਾਧੜੀ ਨਾਲ ਚੋਣਾਂ ਜਿੱਤ ਗਏ ਤਾਂ ਅਸੀਂ ਕਦੀ ਵੀ ਇਸ ਨੂੰ ਸਵੀਕਾਰ ਨਹੀਂ ਕਰਾਂਗੇ।'' ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਅਤੇ ਰਾਜ ਸਭਾ ਸਾਂਸਦ ਸਤੀਸ਼ ਮਿਸ਼ਰਾ ਨੇ ਕਿਹਾ,''ਜਨਤਾ ਭਾਜਪਾ ਸਰਕਾਰ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੀ ਹੈ। ਸਾਨੂੰ ਸੁਚੇਤ ਰਹਿਣਾ ਹੋਵੇਗਾ ਕਿ ਕਿਤੇ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਈ. ਵੀ. ਐੱਮ. ਤੋਂ ਗੜਬੜੀ ਨਾ ਹੋਵੇ। ਸਾਰੀਆਂ ਪਾਰਟੀਆਂ ਨੂੰ ਇਸ ਵਾਰ ਚੋਣ ਕਮਿਸ਼ਨਰ ਨਾਲ ਗੱਲ ਕਰਨੀ ਹੋਵੇਗੀ।''

ਘੱਟ ਦੇਸ਼ ਕਰ ਰਹੇ ਹਨ ਈ. ਵੀ. ਐੱਮ. ਦੀ ਵਰਤੋਂ-
ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਣੀ ਨੇ ਕਿਹਾ ਹੈ, ''ਦੁਨੀਆ 'ਚ ਬਹੁਤ ਘੱਟ ਦੇਸ਼ ਈ. ਵੀ. ਐੱਮ. ਦੀ ਵਰਤੋਂ ਕਰ ਰਹੇ ਹਨ ਤਾਂ ਭਾਰਤ 'ਚ ਬੈਲੇਟ ਪੇਪਰ ਦੀ ਰਾਹੀਂ ਚੋਣਾਂ ਫਿਰ ਤੋਂ ਸ਼ੁਰੂ ਕਰਵਾਉਣ 'ਤੇ ਫਿਰ ਤੋਂ ਵਿਚਾਰ ਕਿਉ ਨਹੀ ਕੀਤਾ ਜਾ ਰਿਹਾ। ਲੋਕ ਸਭਾ ਚੋਣਾਂ 'ਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਸਾਡੀ ਮੰਗ ਹੈ ਕਿ ਸਾਰੀਆਂ ਈ. ਵੀ. ਐੱਮ. ਮਸ਼ੀਨਾਂ 'ਚ ਵੀ ਵੀ ਪੈਟ ਦੀ ਸਹੂਲਤ ਉਪਲੱਬਧ ਹੋਵੇ। ਅਗਲੇ ਹਫਤੇ ਅਸੀਂ ਚੋਣ ਕਮਿਸ਼ਨਰ ਦੇ ਕੋਲ ਜਾਵਾਂਗੇ ਅਤੇ ਇਸ ਮੁੱਦੇ 'ਤੇ ਚਰਚਾ ਕਰਾਂਗੇ।''

ਵਿਰੋਧੀਆਂ ਨੇ ਕੀਤਾ ਚਾਰ ਮੈਂਬਰੀ ਸਮਿਤੀ ਦਾ ਗਠਨ-
ਬ੍ਰਿਗੇਡ ਰੈਲੀ ਤੋਂ ਬਾਅਦ ਵਿਰੋਧੀ ਦੇ ਨੇਤਾਵਾਂ ਨੇ ਈ. ਵੀ. ਐੱਮ. 'ਤੇ ਇਕ ਚਾਰ ਮੈਂਬਰੀ ਸਮਿਤੀ ਦਾ ਗਠਨ ਕੀਤਾ ਸੀ, ਜੋ ਈ. ਵੀ. ਐੱਮ. 'ਤੇ ਮਸੌਦਾ ਤਿਆਰ ਕਰੇਗੀ। ਇਸ ਸਮਿਤੀ 'ਚ ਸਮਾਜਵਾਦੀ ਪਾਰਟੀ (ਸਪਾ) ਨੇਤਾ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ('ਆਪ') ਨੇਤਾ ਅਰਵਿੰਦ ਕੇਜਰੀਵਾਲ, ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਅਤੇ ਬਸਪਾ ਨੇਤਾ ਸਤੀਸ਼ ਮਿਸ਼ਰਾ ਨੂੰ ਮੈਂਬਰ ਬਣਾਇਆ ਗਿਆ ਹੈ। ਸਮਿਤੀ ਦੁਆਰਾ ਤਿਆਰ ਕੀਤੇ ਗਏ ਮਸੌਦੇ ਆਧਾਰ 'ਤੇ ਹੀ ਵਿਰੋਧੀ ਪਾਰਟੀ ਕਮਿਸ਼ਨਰ ਨੂੰ ਪੱਤਰ ਲਿਖਾਂਗੇ।


Iqbalkaur

Content Editor

Related News