ਤਿਉਹਾਰੀ ਸੀਜ਼ਨ ''ਚ ਇਲੈਕਟ੍ਰਿਕ ਵਾਹਨ ਬਾਜ਼ਾਰ ਨੇ ਫੜੀ ਰਫ਼ਤਾਰ, ਅਕਤੂਬਰ ''ਚ ਰਿਕਾਰਡ ਵਿਕਰੀ

Friday, Nov 08, 2024 - 02:24 PM (IST)

ਨਵੀਂ ਦਿੱਲੀ- ਤਿਉਹਾਰਾਂ ਦੇ ਸੀਜ਼ਨ ਨੇ ਅਕਤੂਬਰ ਮਹੀਨੇ 'ਚ ਭਾਰਤ ਦੇ ਇਲੈਕਟ੍ਰਿਕ ਵਾਹਨ (EV) ਬਾਜ਼ਾਰ ਨੂੰ ਇਕ ਜ਼ਬਰਦਸਤ ਰਫ਼ਤਾਰ ਦਿੱਤੀ। ਇਸ ਨਾਲ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਦਾ ਰੁਝਾਨ ਪਲਟ ਗਿਆ। ਇਸ ਮਹੀਨੇ ਦੌਰਾਨ ਕੁੱਲ EV ਰਜਿਸਟ੍ਰੇਸ਼ਨ 2,17,716 ਵਾਹਨਾਂ ਤੱਕ ਪਹੁੰਚ ਗਈ, ਜੋ ਸਤੰਬਰ 'ਚ 1,60,237 ਵਾਹਨਾਂ ਦੀ ਵਿਕਰੀ ਨਾਲੋਂ 35 ਫੀਸਦੀ ਜ਼ਿਆਦਾ ਹੈ। ਇਹ ਇਲੈਕਟ੍ਰਿਕ ਵਾਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਵੀ ਹੈ।

ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦਾ ਇਹ ਅੰਕੜਾ ਮਾਰਚ ਦੇ ਮੁਕਾਬਲੇ ਵੱਧ ਹੈ ਜਦੋਂ 2,13,063 ਵਾਹਨ ਵੇਚੇ ਗਏ ਸਨ। ਮਾਰਚ ਵਿਚ FAME-2 ਸਕੀਮ ਦੇ ਆਖਰੀ ਦਿਨਾਂ 'ਚ EV ਨੂੰ ਵਿਕਰੀ ਨੂੰ ਰਫ਼ਤਾਰ ਮਿਲੀ ਹੈ ਪਰ ਅਕਤੂਬਰ ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ ਮੰਗ ਕਿੰਨੀ ਤੇਜ਼ੀ ਆਈ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਵਾਹਨ ਪੋਰਟਲ ਦੇ ਅੰਕੜਿਆਂ ਮੁਤਾਬਕ 2024 'ਚ ਦੂਜੀ ਵਾਰ ਇਲੈਕਟ੍ਰਿਕ ਵਾਹਨਾਂ ਦੀ ਮਹੀਨਾਵਾਰ ਵਿਕਰੀ 2 ਲੱਖ ਵਾਹਨਾਂ ਨੂੰ ਪਾਰ ਕਰ ਗਈ। ਇਸ ਨਾਲ ਇਲੈਕਟ੍ਰਿਕ ਵਾਹਨਾਂ ਦੀ ਕੁੱਲ ਰਜਿਸਟ੍ਰੇਸ਼ਨ 16 ਲੱਖ ਦੇ ਪਾਰ ਪਹੁੰਚ ਗਈ ਹੈ। ਇਲੈਕਟ੍ਰਿਕ ਵਾਹਨ ਬਾਜ਼ਾਰ 'ਚ ਦੋਪਹੀਆ ਵਾਹਨ ਸਭ ਤੋਂ ਵੱਡੀ ਸ਼੍ਰੇਣੀ ਰਹੀ, ਜਿੱਥੇ ਕੁੱਲ 9,54,241 ਵਾਹਨ ਵੇਚੇ ਗਏ ਸਨ।

ਇਹ ਇਲੈਕਟ੍ਰਿਕ ਵਾਹਨਾਂ ਦੀ ਕੁੱਲ ਵਿਕਰੀ ਦਾ ਲਗਭਗ 59 ਫੀਸਦੀ ਹੈ। ਇਸ ਤੋਂ ਬਾਅਦ 5,68,419 ਵਾਹਨਾਂ ਯਾਨੀ 35 ਫੀਸਦੀ ਵਿਕਰੀ ਦੇ ਨਾਲ ਇਲੈਕਟ੍ਰਿਕ ਥ੍ਰੀ-ਵ੍ਹੀਲਰਸ ਦਾ ਨੰਬਰ ਆਉਂਦਾ ਹੈ। ਇਲੈਕਟ੍ਰਿਕ ਕਾਰਾਂ 83,802 ਵਾਹਨਾਂ ਦੀ ਵਿਕਰੀ ਦੇ ਨਾਲ ਬਹੁਤ ਪਿਛੜ ਗਈਆਂ, ਜਦੋਂ ਕਿ ਬੱਸਾਂ, ਟਰੱਕਾਂ ਅਤੇ ਨਿਰਮਾਣ ਵਾਹਨਾਂ ਦੀ ਹਿੱਸੇਦਾਰੀ 1 ਫ਼ੀਸਦੀ ਰਹੀ। ਇਸ ਸਾਲ EV ਸ਼੍ਰੇਣੀ ਵਿਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ, ਕਿਉਂਕਿ ਇਸ ਨੂੰ 15 ਲੱਖ ਰੁਪਏ ਦੇ ਅੰਕੜੇ ਨੂੰ ਛੂਹਣ 'ਚ ਸਿਰਫ਼ 10 ਮਹੀਨੇ ਲੱਗੇ। ਇਸ ਉਪਲਬਧੀ ਨੂੰ ਹਾਸਲ ਕਰਨ ਲਈ ਪਿਛਲੇ ਸਾਲ ਪੂਰੇ 12 ਮਹੀਨੇ ਲੱਗੇ ਸਨ। ਅਕਤੂਬਰ ਦਾ ਮਹੀਨਾ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਈ ਜ਼ਬਰਦਸਤ ਮਹੀਨਾ ਸਾਬਤ ਹੋਇਆ। ਇਸ ਸਮੇਂ ਦੌਰਾਨ ਤਿਉਹਾਰਾਂ ਦੀ ਮੰਗ ਦੌਰਾਨ ਗਾਹਕਾਂ ਨੇ ਨਵੇਂ ਵਾਹਨ ਖਰੀਦਣ ਦੀ ਹੋੜ ਲਾ ਦਿੱਤੀ।


Tanu

Content Editor

Related News