ਅਮਫਾਨ ਨਾਲ ਹੋਏ ਨੁਕਸਾਨ ਲਈ ਭਾਰਤ ਨੂੰ 5 ਲੱਖ ਯੂਰੋ ਦੀ ਮਦਦ ਦੇਵੇਗਾ EU

05/22/2020 10:22:11 PM

ਬ੍ਰਸੇਲਸ - ਭਾਰਤ ਅਤੇ ਬੰਗਲਾਦੇਸ਼ 'ਚ ਪਿਛਲੇ ਦਿਨਾਂ ਤਬਾਹੀ ਮਚਾਉਣ ਵਾਲੇ ਚੱਕਰਵਾਤ ਅਮਫਾਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਯੂਰੋਪੀ ਯੂਨੀਅਨ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। EU ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਭਾਰਤ ਨੂੰ ਅਮਫਾਨ ਚੱਕਰਵਾਤ ਨਾਲ ਹੋਏ ਨੁਕਸਾਨ ਲਈ ਉਸ ਵਲੋਂ 5,00,000 ਯੂਰੋ ਦੀ ਮਦਦ ਦਿੱਤੀ ਜਾਵੇਗੀ। ਆਫ਼ਤ ਪ੍ਰਬੰਧਨ ਦੇ EU ਕਮਿਸ਼ਨਰ ਜਨੇਜ ਲੇਨਾਰਸੀ ਨੇ ਇਹ ਐਲਾਨ ਕੀਤਾ। ਜਨੇਜ ਨੇ ਕਿਹਾ ਕਿ ਇਹ ਤੂਫਾਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ ਹੈ। ਇਹ ਇੱਕ ਆਫਤ 'ਤੇ ਦੂਜੀ ਆਫਤ ਹੈ।

ਇੱਕ ਬਿਆਨ 'ਚ ਉਨ੍ਹਾਂ ਕਿਹਾ, ਪੂਰਬੀ ਭਾਰਤ ਦੇ ਕੋਲਕਾਤਾ 'ਚ ਦੱਖਣੀ ਪੱਛਮੀ ਤੱਟ 'ਤੇ ਆਏ ਚੱਕਰਵਾਤ ਅਮਫਾਨ ਕਾਰਨ ਦਰਜਨਾਂ ਲੋਕਾਂ ਨੇ ਆਪਣੇ ਘਰ ਗੁਆ ਦਿੱਤੇ। ਇਹ ਹੁਣ ਬੰਗਲਾਦੇਸ਼ 'ਚ ਉੱਤਰ-ਪੂਰਬ ਵੱਲ ਤਬਾਹੀ ਅਤੇ ਹੜ੍ਹ ਫੈਲਾਉਂਦੇ ਹੋਏ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਮੇਰੀ ਹਮਦਰਦੀ ਉਨ੍ਹਾਂ ਸਾਰੇ ਬਹਾਦੁਰ ਲੋਕਾਂ ਦੇ ਨਾਲ ਹੈ ਜੋ ਅਮਫਾਨ ਨਾਲ ਪ੍ਰਭਾਵਿਤ ਹੋਏ ਹਨ, ਖਾਸਕਰ ਉਹ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਮੈਨੂੰ ਭਾਰਤ ਅਤੇ ਬੰਗਲਾਦੇਸ਼ 'ਚ ਹੋਈਆਂ ਮੌਤਾਂ ਅਤੇ ਤੂਫਾਨੀ ਹਵਾਵਾਂ, ਹੜ੍ਹ, ਜ਼ਮੀਨ ਖਿਸਕਣ ਦੀ ਵਜ੍ਹਾ ਨਾਲ ਹੋਏ ਨੁਕਸਾਨ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ।


Inder Prajapati

Content Editor

Related News