ਸਿੱਕਮ ਹਾਦਸਾ: UP ਦੇ ਲਾਂਸ ਨਾਇਕ ਭੁਪਿੰਦਰ ਸਿੰਘ ਵੀ ਹੋਏ ਸ਼ਹੀਦ, ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹੈ ਪਰਿਵਾਰ

Saturday, Dec 24, 2022 - 04:42 PM (IST)

ਸਿੱਕਮ ਹਾਦਸਾ: UP ਦੇ ਲਾਂਸ ਨਾਇਕ ਭੁਪਿੰਦਰ ਸਿੰਘ ਵੀ ਹੋਏ ਸ਼ਹੀਦ, ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹੈ ਪਰਿਵਾਰ

ਏਟਾ- ਸਿੱਕਮ 'ਚ ਸ਼ੁੱਕਰਵਾਰ ਨੂੰ ਵਾਪਰੇ ਸੜਕ ਹਾਦਸੇ ਵਿਚ ਸ਼ਹੀਦ ਹੋਏ 16 ਜਵਾਨਾਂ 'ਚ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਤਾਜਪੁਰ ਪਿੰਡ ਵਾਸੀ ਲਾਂਸ ਨਾਇਕ ਭੁਪਿੰਦਰ ਸਿੰਘ ਵੀ ਸ਼ਾਮਲ ਸਨ। ਜਿਵੇਂ ਹੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਕੋਹਰਾਮ ਮਚ ਗਿਆ। ਭੁਪਿੰਦਰ ਸਿੰਘ ਜਵਾਨਾਂ ਨਾਲ ਫ਼ੌਜ ਦੇ ਟਰੱਕ ਤੋਂ ਚੌਕੀ 'ਤੇ ਜਾ ਰਹੇ ਸਨ, ਤਾਂ ਅਚਾਨਕ ਜਵਾਨਾਂ ਨੂੰ ਲੈ ਕੇ ਜਾ ਰਿਹਾ ਟਰੱਕ ਡੂੰਘੀ ਖੱਡ ਵਿਚ ਜਾ ਡਿੱਗਿਆ। ਇਸ ਹਾਦਸੇ 'ਚ ਭੁਪਿੰਦਰ ਸਿੰਘ ਸਮੇਤ 16 ਜਵਾਨ ਸ਼ਹੀਦ ਹੋ ਗਏ। 

ਇਹ ਵੀ ਪੜ੍ਹੋ-  ਉੱਤਰੀ ਸਿੱਕਮ 'ਚ ਵਾਪਰਿਆ ਭਿਆਨਕ ਹਾਦਸਾ, ਫ਼ੌਜ ਦੇ 16 ਜਵਾਨ ਸ਼ਹੀਦ

ਘਰ ਲਿਆਂਦਾ ਜਾ ਰਹੀ ਮ੍ਰਿਤਕ ਦੇਹ

ਲਾਂਸ ਨਾਇਕ ਦੇ ਸ਼ਹੀਦ ਹੋਣ ਦੀ ਖ਼ਬਰ ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ। ਪਿੰਡ ਸਮੇਤ ਆਲੇ-ਦੁਆਲੇ ਦੇ ਲੋਕ ਸ਼ਹੀਦ ਦੇ ਘਰ ਪਹੁੰਚਣਾ ਸ਼ੁਰੂ ਹੋ ਗਏ ਹਨ। ਪਰਿਵਾਰਕ ਮੈਂਬਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਪਰਿਵਾਰ ਨੂੰ ਹੌਂਸਲਾ ਦੇ ਰਹੇ ਹਨ। ਲਾਂਸ ਨਾਇਕ ਭੁਪਿੰਦਰ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਏਟਾ ਲਿਆਂਦੀ ਜਾ ਰਹੀ ਹੈ। ਕੱਲ ਸਵੇਰ ਮ੍ਰਿਤਕ ਦੇਹ ਏਟਾ ਸਥਿਤ ਜੱਦੀ ਪਿੰਡ ਪਹੁੰਚਣ ਦੀ ਉਮੀਦ ਹੈ। 

PunjabKesari

ਇਹ ਵੀ ਪੜ੍ਹੋ- ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ

7 ਦਸੰਬਰ ਨੂੰ ਛੁੱਟੀਆਂ 'ਤੇ ਆਏ ਸਨ ਘਰ

ਲਾਂਸ ਨਾਇਕ ਭੁਪਿੰਦਰ ਸਿੰਘ 2014 ਵਿਚ ਫ਼ੌਜ 'ਚ ਭਰਤੀ ਹੋਏ ਸਨ, ਉਨ੍ਹਾਂ ਦੇ ਪਰਿਵਾਰ 'ਚ ਪਤਨੀ ਅਤੇ ਇਕ ਧੀ ਹੈ। 3 ਸਾਲ ਪਹਿਲਾਂ ਭੁਪਿੰਦਰ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਪਿਤਾ ਸੁਰਿੰਦਰ ਸਿੰਘ ਅਤੇ ਦਾਦਾ ਬੈਜਨਾਥ ਸਿੰਘ, ਤਾਇਆ ਸੁਖਿੰਦਰ ਸਿੰਘ ਵੀ ਫ਼ੌਜ 'ਚ ਰਹੇ ਹਨ। ਭੁਪਿੰਦਰ ਸਿੰਘ 7 ਦਸੰਬਰ ਨੂੰ ਹੀ ਏਟਾ ਸਥਿਤ ਆਪਣੇ ਜੱਦੀ ਪਿੰਡ ਤਾਜਪੁਰ ਤੋਂ 7 ਦਿਨਾਂ ਦੀ ਛੁੱਟੀ ਬਤੀਤ ਕਰ ਕੇ  ਸਿੱਕਮ, ਡਿਊਟੀ 'ਤੇ ਪਰਤੇ ਸਨ।

ਇਹ ਵੀ ਪੜ੍ਹੋ- ਮਹਾਕਾਲੇਸ਼ਵਰ ਮੰਦਰ ਦੇ ਗਰਭ ਗ੍ਰਹਿ 'ਚ ਅੱਜ ਤੋਂ 5 ਜਨਵਰੀ ਤੱਕ ਸ਼ਰਧਾਲੂਆਂ ਦੀ ਐਂਟਰੀ 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ


author

Tanu

Content Editor

Related News