ESIC ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Friday, Jan 23, 2026 - 01:23 PM (IST)
ਵੈੱਬ ਡੈਸਕ- ਕਰਮਚਾਰੀ ਰਾਜ ਬੀਮਾ ਨਿਗਮ (ESIC) ਵਲੋਂ ਬੀਮਾ ਮੈਡੀਕਲ ਅਫ਼ਸਰ ਗ੍ਰੇਡ-2 ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਲਈ ਉਮੀਦਵਾਰਾਂ ਨੂੰ ਆਫਲਾਈਨ ਅਪਲਾਈ ਕਰਨਾ ਹੋਵੇਗਾ। ਜਿਨ੍ਹਾਂ ਦੀ ਇੰਟਰਨਸ਼ਿਪ ਪੂਰੀ ਨਹੀਂ ਹੋਈ ਹੈ, ਉਹ ਅਪਲਾਈ ਕਰ ਸਕਦੇ ਹਨ ਪਰ ਪੋਸਟਿੰਗ ਤੋਂ ਪਹਿਲਾਂ ਇੰਟਰਨਸ਼ਿਪ ਪੂਰੀ ਕਰਨਾ ਜ਼ਰੂਰੀ ਹੈ।
ਅਹੁਦਿਆਂ ਦਾ ਵੇਰਵਾ
ਬੀਮਾ ਮੈਡੀਕਲ ਅਫ਼ਸਰ ਦੇ 225 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 17 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਐੱਮਬੀਬੀਐੱਸ ਦੀ ਡਿਗਰੀ, ਰੋਟੇਟਿੰਗ ਇੰਟਰਨਸ਼ਿਪ ਜ਼ਰੂਰੀ
ਉਮਰ
ਉਮੀਦਵਾਰ ਦੀ ਉਮਰ 35 ਸਾਲ ਤੈਅ ਕੀਤੀ ਗਈ ਹੈ। ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਨੂੰ 56,100-1,77,500 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ। ਹੋਰ ਅਲਾਇੰਸ ਦਾ ਲਾਭ ਵੀ ਮਿਲੇਗਾ।
ਇੰਝ ਕਰੋ ਅਪਲਾਈ
ਐਪਲੀਕੇਸ਼ਨ ਨੂੰ ਪੂਰਾ ਭਰ ਕੇ ਜ਼ਰੂਰੀ ਦਸਤਾਵੇਜ਼ ਨਾਲ ਇਸ ਪਤੇ 'ਤੇ ਭੇਜੋ: ਜੁਆਇੰਟ ਡਾਇਰੈਕਟਰ (ਰਿਕਰੂਟਮੈਂਟ) ਈਐੱਸਆਈਸੀ ਕਾਰਪੋਰੇਸ਼ਨ, ਪੰਚਦੀਪ ਭਵਨ ਸੀਆਈਜੀ ਮਾਰਗ, ਨਵੀਂ ਦਿੱਲੀ-110002
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
