ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਸ਼ਿਵ ਸੈਨਾ 'ਚ ਸ਼ਾਮਲ, ਨਾਲਾਸੋਪਾਰਾ ਤੋਂ ਲੜ ਸਕਦੇ ਹਨ ਚੋਣ
Friday, Sep 13, 2019 - 08:38 PM (IST)

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣ ਤੋਂ ਪਹਿਲਾਂ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੇ ਸ਼ਿਵ ਸੈਨਾ ਜੁਆਇਨ ਕਰ ਲਈ ਹੈ। ਸ਼ਰਮਾ ਨੇ ਹਾਲ ਹੀ 'ਚ ਪੁਲਸ ਫੋਰਸ ਤੋਂ ਆਪਣਾ ਅਸਤੀਫਾ ਦਿੱਤਾ ਸੀ। ਸ਼ਰਮਾ 150 ਤੋਂ ਵੀ ਜ਼ਿਆਦਾ ਐਨਕਾਊਂਟਰ ਕਰ ਚੁੱਕੇ ਹਨ। ਅੱਜ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ 'ਚ ਪ੍ਰਦੀਪ ਸ਼ਿਵ ਸੈਨਾ 'ਚ ਸ਼ਾਮਲ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਮੁੰਬਈ ਦੇ ਬਾਹਰੀ ਇਲਾਕੇ ਨਾਲਾਸੋਪਾਰਾ ਵਿਧਾਨ ਸਭਾ ਖੇਤਰ ਤੋਂ ਸ਼ਰਮਾ ਦੇ ਚੋਣ ਲੜਨ ਦੀ ਸੰਭਾਵਨਾ ਹੈ।