ਭਾਰਤੀ ਫ਼ੌਜ ਨੂੰ ਮਿਲੀ ਵੱਡੀ ਸਫ਼ਲਤਾ, ਮੁਕਾਬਲੇ ''ਚ ਹਿਜ਼ਬੁਲ ਦਾ ਚੀਫ਼ ਕਮਾਂਡਰ ਢੇਰ

Sunday, Nov 01, 2020 - 05:08 PM (IST)

ਸ਼੍ਰੀਨਗਰ— ਸ਼੍ਰੀਨਗਰ ਵਿਚ ਭਾਰਤੀ ਫ਼ੌਜ, ਜੰਮੂ-ਕਸ਼ਮੀਰ ਪੁਲਸ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਮੁਹਿੰਮ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਟੌਪ ਕਮਾਂਡਰ ਅੱਤਵਾਦੀ ਸੈਫੁੱਲਾਹ ਨੂੰ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਸ਼੍ਰੀਨਗਰ ਦੇ ਰੰਗਰੇਥ ਇਲਾਕੇ ਵਿਚ ਹੋਇਆ ਹੈ, ਜਿਸ ਤੋਂ ਬਾਅਦ ਫ਼ੌਜ ਨੇ ਇੱਥੇ ਵੱਡੇ ਪੱਧਰ 'ਤੇ ਜਵਾਨਾਂ ਦੀ ਤਾਇਨਾਤੀ ਕੀਤੀ ਹੈ। ਹਾਲਾਂਕਿ ਸੈਫੁੱਲਾਹ ਦੇ ਮਾਰੇ ਜਾਣ ਅਤੇ ਉਸ ਦੀ ਪਹਿਚਾਣ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਸ ਅਤੇ ਫ਼ੌਜ ਨੇ ਅਧਿਕਾਰਤ ਰੂਪ ਨਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਪੁਲਸ ਅਤੇ ਫ਼ੌਜ ਨੂੰ ਸ਼੍ਰੀਨਗਰ ਦੇ ਰੰਗਰੇਥ ਇਲਾਕੇ ਵਿਚ ਹਿਜਬੁਲ ਦੇ ਦੋ ਟੌਪ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਜਾਣਕਾਰੀ ਦੇ ਆਧਾਰ 'ਤੇ ਇੱਥੇ ਫ਼ੌਜ ਦੀ ਰਾਸ਼ਟਰੀ ਰਾਈਫ਼ਲਜ਼, ਜੰਮੂ-ਕਸ਼ਮੀਰ ਪੁਲਸ ਦੀ ਐੱਸ. ਓ. ਜੀ. ਅਤੇ ਸੀ. ਆਰ. ਪੀ. ਐੱਫ. ਦੇ ਜਾਵਨਾਂ ਨੇ ਸਾਂਝੀ ਮੁਹਿੰਮ ਸ਼ੁਰੂ ਕੀਤੀ। ਸ਼ੁਰੂਆਤੀ ਐਨਕਾਊਂਟਰ ਦੌਰਾਨ ਸ਼ਰਾਰਤੀ ਤੱਤਾਂ ਨੇ ਹਿੰਸਕ ਪ੍ਰਦਰਸ਼ਨ ਕਰ ਕੇ ਮੁਹਿੰਮ ਵਿਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਿਚ ਸੀ. ਆਰ. ਪੀ. ਐੱਫ. ਨੇ ਹੰਝੂ ਗੈਸ ਦੇ ਗੋਲੇ ਵਰ੍ਹਾਏ, ਜਿਸ ਨਾਲ ਸਾਰਿਆਂ ਨੂੰ ਮੌਕੇ ਤੋਂ ਖਦੇੜਿਆ। 

ਰੰਗਰੇਥ ਮੁਹਿੰਮ ਦੌਰਾਨ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ। ਉੱਥੇ ਹੀ ਅੱਤਵਾਦੀਆਂ ਨੇ ਗੋਲੀਬਾਰੀ ਕਰ ਕੇ ਹਿੰਸਕ ਪ੍ਰਦਰਸ਼ਨ ਦੀ ਆੜ ਵਿਚ ਦੌੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਹਿਜਬੁਲ ਦੇ ਟੌਪ ਕਮਾਂਡਰ ਸੈਫੁੱਲਾਹ ਉਰਫ ਗਾਜੀ ਹੈਦਰ ਨੂੰ ਮਾਰ ਡਿਗਾਇਆ। ਦੱਸ ਦੇਈਏ ਕਿ ਸੈਫੁੱਲਾਹ ਮੂਲ ਰੂਪ ਤੋਂ ਪੁਲਵਾਮਾ ਇਲਾਕੇ ਦਾ ਵਾਸੀ ਹੈ। ਉਹ ਹਿਜਬੁਲ ਦੇ ਚੀਫ਼ ਸਈਦ ਸਲਾਹੁਦੀਨ ਦੇ ਕਹਿਣ 'ਤੇ ਕਸ਼ਮੀਰ ਵਿਚ ਅੱਤਵਾਦੀ ਸਾਜਿਸ਼ਾਂ ਰਚ ਰਿਹਾ ਸੀ।


Tanu

Content Editor

Related News