ਹਾਥੀਆਂ ਦੇ ਝੁੰਡ ਨੇ ਮਕਾਨ ''ਤੇ ਕਰ''ਤਾ ਹਮਲਾ ! ਅੰਦਰ ਸੁੱਤੇ ਪਏ ਬਜ਼ੁਰਗ ਜੋੜੇ ਨੂੰ ਦਿੱਤੀ ਦਰਦਨਾਕ ਮੌਤ
Monday, Jun 01, 2026 - 03:59 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਦੇਰ ਰਾਤ ਜੰਗਲੀ ਹਾਥੀਆਂ ਦੇ ਇੱਕ ਝੁੰਡ ਨੇ ਕੱਚੇ ਮਕਾਨ 'ਤੇ ਹਮਲਾ ਕਰ ਕੇ ਅੰਦਰ ਸੁੱਤੇ ਪਏ ਇੱਕ ਬਜ਼ੁਰਗ ਜੋੜੇ ਨੂੰ ਬੇਰਹਿਮੀ ਨਾਲ ਕੁਚਲ ਕੇ ਮਾਰ ਦਿੱਤਾ। ਇਹ ਦਰਦਨਾਕ ਘਟਨਾ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 90 ਕਿਲੋਮੀਟਰ ਦੂਰ ਗਜਰਾ ਗ੍ਰਾਮ ਪੰਚਾਇਤ ਦੇ ਚਿੰਗੀ ਪਿੰਡ ਵਿੱਚ ਦੇਰ ਰਾਤ ਲਗਭਗ 2 ਵਜੇ ਵਾਪਰੀ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਲਾਪਰਵਾਹੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪੁਲਸ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਮੁਤਾਬਕ, ਜੰਗਲੀ ਹਾਥੀਆਂ ਦੇ ਝੁੰਡ ਨੇ ਅਚਾਨਕ ਇੱਕ ਕੱਚੇ ਮਕਾਨ ਨੂੰ ਘੇਰ ਲਿਆ। ਉਸ ਸਮੇਂ ਘਰ ਦੇ ਅੰਦਰ ਭਈਆਲਾਲ ਯਾਦਵ (60) ਅਤੇ ਉਨ੍ਹਾਂ ਦੀ ਪਤਨੀ ਤਿਲਿਆ (58) ਸੁੱਤੇ ਹੋਏ ਸਨ। ਹਾਥੀਆਂ ਨੇ ਪਹਿਲਾਂ ਮਕਾਨ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਅਤੇ ਫਿਰ ਦੋਵਾਂ ਨੂੰ ਪੈਰਾਂ ਹੇਠ ਕੁਚਲ ਦਿੱਤਾ, ਜਿਸ ਕਾਰਨ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ।
ਘਟਨਾ ਤੋਂ ਤੁਰੰਤ ਬਾਅਦ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੁਲਸ ਨੂੰ ਸੌਂਪਣ ਅਤੇ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਇਹ ਮੌਤਾਂ ਜੰਗਲੀ ਜਾਨਵਰਾਂ ਕਾਰਨ ਨਹੀਂ, ਬਲਕਿ ਪ੍ਰਸ਼ਾਸਨ ਦੀ ਨਾਲਾਇਕੀ ਅਤੇ ਲਾਪਰਵਾਹੀ ਦਾ ਨਤੀਜਾ ਹਨ।
ਇਹ ਵੀ ਪੜ੍ਹੋ- ''ਅਖ਼ੀਰ 'ਚ ਸਭ ਠੀਕ ਹੋ ਜਾਵੇਗਾ..!'' ਇਰਾਨ 'ਤੇ ਮੁੜ ਹਮਲੇ ਮਗਰੋਂ ਟਰੰਪ ਦਾ ਵੱਡਾ ਬਿਆਨ
ਪਿੰਡ ਵਾਸੀਆਂ ਮੁਤਾਬਕ ਸਰਕਾਰੀ ਯੋਜਨਾ ਤਹਿਤ ਕਈ ਪਰਿਵਾਰਾਂ ਨੂੰ ਜੰਗਲੀ ਖੇਤਰ ਤੋਂ ਸੁਰੱਖਿਅਤ ਥਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਸੀ, ਪਰ ਮ੍ਰਿਤਕ ਭਈਆਲਾਲ ਦੇ ਪਰਿਵਾਰ ਸਮੇਤ 40 ਦੇ ਕਰੀਬ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਗਿਆ। ਮੁੜ-ਵਸੇਬਾ ਪੈਕੇਜ ਨਾ ਮਿਲਣ ਕਾਰਨ ਇਹ ਲੋਕ ਅਜਿਹੇ ਇਲਾਕੇ ਵਿੱਚ ਰਹਿਣ ਲਈ ਮਜਬੂਰ ਸਨ, ਜਿੱਥੇ ਹਾਥੀਆਂ ਦੀ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ।
ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸ਼ਿਫਟ ਹੋਣ ਲਈ ਪ੍ਰਸ਼ਾਸਨ ਅਤੇ ਐੱਸ.ਡੀ.ਐੱਮ. ਦਫ਼ਤਰ ਵਿੱਚ ਕਈ ਵਾਰ ਅਰਜ਼ੀਆਂ ਦਿੱਤੀਆਂ ਸਨ, ਪਰ ਕੋਈ ਸੁਣਵਾਈ ਨਹੀਂ ਹੋਈ। ਦੱਸ ਦਈਏ ਕਿ ਪਹਿਲਾਂ ਇਹ ਮੁੜ-ਵਸੇਬਾ ਪੈਕੇਜ 10 ਲੱਖ ਰੁਪਏ ਪ੍ਰਤੀ ਵਿਅਕਤੀ ਸੀ, ਜਿਸ ਨੂੰ ਇੱਕ ਸਾਲ ਪਹਿਲਾਂ ਵਧਾ ਕੇ 15 ਲੱਖ ਰੁਪਏ ਕੀਤਾ ਗਿਆ ਸੀ।
ਮਾਮਲੇ ਨੂੰ ਭਖਦਾ ਦੇਖ ਸਬ-ਡਿਵੀਜ਼ਨਲ ਮੈਜਿਸਟ੍ਰੇਟ ਸ਼ੈਲੇਸ਼ ਕੁਮਾਰ ਦਿਵੇਦੀ ਅਤੇ ਪੁਲਸ ਸੁਪਰਡੈਂਟ ਸੰਤੋਸ਼ ਕੋਰੀ ਖ਼ੁਦ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਐੱਸ.ਪੀ. ਸੰਤੋਸ਼ ਕੋਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਮਾਲ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਦੇ ਭਰੋਸੇ ਅਤੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਤੋਂ ਬਾਅਦ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਸਕਿਆ।
ਇਹ ਵੀ ਪੜ੍ਹੋ- ਇਬੋਲਾ ਇਨਫੈਕਟਿਡ ਲੋਕਾਂ ਨੂੰ ਦੇਸ਼ 'ਚ ਵੜਨ ਨਹੀਂ ਦੇਵੇਗਾ ਅਮਰੀਕਾ ! ਇਸ ਦੇਸ਼ 'ਚ ਬਣਾ ਰਿਹੈ 'ਸੈਂਟਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
