ਬਿਜਲੀ ਵਿਭਾਗ ''ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
Saturday, Feb 01, 2025 - 03:43 PM (IST)
ਨੈਸ਼ਨਲ ਡੈਸਕ- ਜੂਨੀਅਰ ਇੰਜੀਨੀਅਰ ਦੀ ਭਰਤੀ ਦੇਖ ਰਹੇ ਉਮੀਦਵਾਰਾਂ ਲਈ ਨਵੀਂ ਭਰਤੀ ਨਿਕਲੀ ਹੈ। ਰਾਜਸਥਾਨ ਰਾਜ ਬਿਜਲੀ ਉਤਪਾਦਨ ਨਿਗਮ ਲਿਮਟਿਡ (ਆਰਵੀਯੂਐੱਨਐੱਲ) ਨੇ ਜੂਨੀਅਰ ਇੰਜੀਨੀਅਰ ਅਤੇ ਜੂਨੀਅਰ ਕੈਮਿਸਟ ਅਹੁਦਿਆਂ 'ਤੇ ਭਰਤੀ ਕੱਢੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 20 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਜੂਨੀਅਰ ਇੰਜੀਨੀਅਰ-I (ਇਲੈਕਟ੍ਰਿਕਲ) 228 ਅਹੁਦੇ
ਜੂਨੀਅਰ ਇੰਜੀਨੀਅਰ-I (ਮੈਕੇਨਿਕਲ)- 25
ਜੂਨੀਅਰ ਇੰਜੀਅਰ (C&I ਕਮਿਊਨਿਕੇਸ਼ਨ)- 11 ਅਹੁਦੇ
ਜੂਨੀਅਰ ਇੰਜੀਨੀਅਰ-I (ਫਾਇਰ ਐਂਡ ਸੈਫਟੀ)- 2 ਅਹੁਦੇ
ਜੂਨੀਅਰ ਕੈਮਿਸਟ- 5 ਅਹੁਦੇ
ਕੁੱਲ 271 ਅਹੁਦਿਆਂ 'ਤੇ ਭਰੀਤ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ, ਕਾਲਜ ਜਾਂ ਸੰਸਥਾ ਤੋਂ ਫੁੱਲ ਟਾਈਮ 4 ਸਾਲ ਇੰਜੀਨੀਅਰਿੰਗ ਦੀ ਡਿਗਰੀ ਜਾਂ ਪੋਸਟ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ 21 ਤੋਂ 40 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।