ਤੇਲੰਗਾਨਾ ਚੋਣਾਂ ਨੂੰ ਲੈ ਕੇ ਅੱਜ ਹੋਵੇਗਾ ਵੱਡਾ ਫੈਸਲਾ, 4 ਸੂਬਿਆਂ ਨਾਲ ਹੋ ਸਕਦੀ ਹੈ ਚੋਣ
Friday, Sep 07, 2018 - 04:40 PM (IST)

ਨਵੀਂ ਦਿੱਲੀ (ਏਜੰਸੀ)- ਟੀ.ਆਰ.ਐਸ. ਮੁਖੀ ਅਤੇ ਹੁਣ ਤੇਲੰਗਾਨਾ ਦੇ ਮੁੱਖਮੰਤਰੀ ਕੇ ਚੰਦਰਸ਼ੇਖਰ ਰਾਵ ਨੇ ਵਿਧਾਨਸਭਾ ਭੰਗ ਕਰਕੇ ਪਹਿਲਾਂ ਹੀ ਚੋਣਾਂ ਦਾ ਰਸਤਾ ਬਣਾ ਲਿਆ ਹੈ। ਉਥੇ ਹੀ ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਇਸ ਗੱਲ ਨੂੰ ਲੈ ਕੇ ਮੀਟਿੰਗ ਕਰ ਰਹੀ ਹੈ ਕਿ ਤੇਲੰਗਾਨਾ ਵਿੱਚ ਹੋਣ ਵਾਲੀਆਂ ਚੋਣਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ ਅਤੇ ਮਿਜ਼ੋਰਮ ਦੀਆਂ ਚੋਣਾਂ ਇਕੱਠੀਆਂ ਹੋਣਗੀਆਂ ਜਾਂ ਨਹੀਂ। ਇਕ ਅਖਬਾਰ ਮੁਤਾਬਕ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨ ਨੂੰ ਚੋਣਾਂ ਵਿੱਚ ਵਰਤੋਂ ਕਰਣ ਲਈ ਚੰਗੀਆਂ ਈ.ਵੀ.ਐਮ ਮਸ਼ੀਨਾਂ ਅਤੇ ਵੀਵੀਪੀਏਟੀ ਦੀ ਲੋੜ ਹੈ, ਜਿਸ ਨਾਲ ਤੇਲੰਗਨਾ ਚੋਣਾਂ ਨੂੰ ਆਸਾਨੀ ਨਾਲ ਦੂਜੇ ਸੂਬੇ ਦੀਆਂ ਵਿਧਾਨਸਭਾ ਚੋਣਾਂ ਨਾਲ ਜੋੜਿਆ ਜਾ ਸਕੇ ਪਰ ਉਸ ਤੋਂ ਪਹਿਲਾਂ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਵੋਟਰਾਂ ਦੀ ਸੂਚੀ ਅਪ ਟੂ ਡੇਟਿਡ ਹੋਈ ਹੈ ਜਾਂ ਨਹੀਂ।
ਉਥੇ ਹੀ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਤੇਲੰਗਾਨਾ ਚੋਣਾਂ ਨੂੰ ਲੈ ਕੇ ਕਮਿਸ਼ਨ ਇੱਕ ਵਾਰ ਫਿਰ ਬੈਠਕ ਕਰੇਗੀ। ਇਹ ਬੈਠਕ ਉਦੋਂ ਹੋਵੇਗੀ, ਜਦੋਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਚੋਣਾਂ ਨਾਲ ਜੁੜੀਆਂ ਸਾਰੀਆਂ ਰਿਪੋਰਟਸ ਕਮਿਸ਼ਨ ਨੂੰ ਜਮ੍ਹਾ ਕਰਵਾਉਣਗੇ। ਇਸ ਜਾਣਕਾਰੀ ਵਿੱਚ ਸੂਬੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਛੁੱਟੀਆਂ, ਬੱਚਿਆਂ ਦੀਆਂ ਪ੍ਰੀਖਿਆਵਾਂ ਅਤੇ ਮੌਸਮ ਦਾ ਹਾਲ ਵੀ ਸ਼ਾਮਿਲ ਹੋਵੇਗਾ। ਮੁੱਖਮੰਤਰੀ ਕੇ ਚੰਦਰਸ਼ੇਖਰ ਰਾਵ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਖੂਬ ਵਰ੍ਹੇ ਅਤੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਮਸਖਰਾ ਆਖ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਰਾਹੁਲ ਗਾਂਧੀ ਕੀ ਹਨ ਦੇਸ਼ ਦੇ ਸਭ ਤੋਂ ਵੱਡੇ ਮਸਖਰੇ ਨੂੰ ਪੂਰੇ ਦੇਸ਼ ਨੇ ਦੇਖਿਆ, ਉਹ ਕਿਸ ਤਰ੍ਹਾਂ ਨਾਲ ਨਰਿੰਦਰ ਮੋਦੀ ਕੋਲ ਗਏ, ਉਨ੍ਹਾਂ ਨੂੰ ਗਲੇ ਲਗਾਇਆ ਅਤੇ ਫਿਰ ਕਿਸ ਤਰ੍ਹਾਂ ਅੱਖ ਮਾਰੀ। ਉਹ ਸਾਡੇ ਲਈ ਪ੍ਰਾਪਰਟੀ ਹੈ, ਜਿੰਨੀ ਵਾਰ ਉਹ ਤੇਲੰਗਾਨਾ ਆਉਣਗੇ, ਅਸੀਂ ਓਨੀਆਂ ਹੀ ਜ਼ਿਆਦਾ ਸੀਟਾਂ ਜਿੱਤਾਂਗੇ।