ਹੁਣ ਡਾਕਟਰਾਂ ਦੀ ਮੈਡੀਕਲ ਸਲਿੱਪ ''ਤੇ ਲਿਖੀ ਜਾਵੇਗੀ ਚੋਣਾਂ ਦੀ ਤਾਰੀਕ
Tuesday, Apr 09, 2019 - 10:34 AM (IST)

ਨਵੀਂ ਦਿੱਲੀ/ਚੰਡੀਗੜ੍ਹ-ਚੋਣਾਂ 'ਚ ਵੋਟਾਂ ਦੀ ਗਿਣਤੀ ਵਧਾਉਣ ਲਈ ਸੂਬੇ 'ਚ ਹੁਣ ਡਾਕਟਰਾਂ ਦੀ ਮੈਡੀਕਲ ਸਲਿੱਪ 'ਤੇ ਚੋਣਾਂ ਦੀ ਤਾਰੀਕ ਲਿਖੀ ਜਾਵੇਗੀ। ਇਸ ਦੇ ਲਈ ਚੋਣ ਅਧਿਕਾਰੀ ਨੇ ਸਾਰੇ ਡਿਪਟੀ ਕਮਿਸ਼ਨਰ ਸਹਿ ਜ਼ਿਲਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ। ਡਾਕਟਰਾਂ ਦੀ ਮੈਡੀਕਲ ਸਲਿੱਪ 'ਤੇ ਚੋਣਾਂ ਦੀ ਤਾਰੀਕ 12 ਮਈ 2019 ਦੀ ਮੋਹਰ ਲਗਾਉਣ ਲਈ ਕਿਹਾ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਹੈ ਕਿ ਸਥਾਨਿਕ ਪੱਧਰ 'ਤੇ ਮਿਠਾਈਆਂ ਦੇ ਡੱਬਿਆਂ, ਰੈਸਟੋਰੈਂਟ, ਸਿਨੇਮਾ ਹਾਲ ਦੀਆਂ ਟਿਕਟਾਂ 'ਤੇ ਚੋਣਾਂ ਦੀ ਤਾਰੀਕ ਦੀ ਜਾਣਕਾਰੀ ਲਿਖਵਾਈ ਜਾਵੇ।