ਚੋਣ ਕਮਿਸ਼ਨ ਨੇ ਬੰਗਾਲ ''ਚ 5 ਅਧਿਕਾਰੀਆਂ ਦੇ ਤਬਾਦਲੇ ਦਾ ਦਿੱਤਾ ਆਦੇਸ਼

Thursday, Mar 25, 2021 - 05:03 PM (IST)

ਚੋਣ ਕਮਿਸ਼ਨ ਨੇ ਬੰਗਾਲ ''ਚ 5 ਅਧਿਕਾਰੀਆਂ ਦੇ ਤਬਾਦਲੇ ਦਾ ਦਿੱਤਾ ਆਦੇਸ਼

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ ਇਕ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.) ਸਮੇਤ 5 ਅਧਿਕਾਰੀਆਂ ਦੇ ਤਬਾਦਲੇ ਦਾ ਆਦੇਸ਼ ਦਿੱਤਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਚੋਣਾਂ ਨਾਲ ਜੁੜੀ ਕੋਈ ਜ਼ਿੰਮੇਵਾਰੀ ਨਾ ਦਿੱਤੀ ਜਾਵੇ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਤਬਾਦਲਾ ਕੀਤੇ ਗਏ ਅਧਿਕਾਰੀਆਂ 'ਚ ਪੱਛਣੀ ਖੇਤਰ ਦੇ ਏ.ਡੀ.ਜੀ. ਸੰਜੇ ਸਿੰਘ, ਦੱਖਣੀ ਕੋਲਕਾਤਾ ਦੇ ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਸੁਧੀਰ ਨੀਲਕੰਠ, ਕੂਚ ਬਿਹਾਰ ਦੇ ਪੁਲਸ ਸੁਪਰਡੈਂਟ ਕੇ. ਕਾਨਨ, ਡਾਇਮੰਡ ਹਾਰਬਰ ਦੇ ਪੁਲਸ ਸੁਪਰਡੈਂਟ ਅਵਿਜੀਤ ਬੈਨਰਜੀ ਅਤੇ ਝਾੜਗ੍ਰਾਮ ਦੀ ਜ਼ਿਲ੍ਹਾ ਚੋਣ ਅਧਿਕਾਰੀ ਆਇਸ਼ਾ ਰਾਣੀ ਸ਼ਾਮਲ ਹਨ। 

PunjabKesari

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਬਾਰੇ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਦੇ ਅਧੀਨ ਆਉਣ ਵਾਲੇ ਖੇਤਰਾਂ ਤੋਂ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਸਨ। ਸੂਬੇ 'ਚ 27 ਮਾਰਚ ਤੋਂ 8 ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਮਿਸ਼ਨ ਨੇ ਆਇਸ਼ਾ ਰਾਣੀ ਨੂੰ ਚੋਣ ਸੰਪੰਨ ਹੋਣ ਤੱਕ ਮੁੱਖ ਸਕੱਤਰ ਦਫ਼ਤਰ ਨਾਲ ਸੰਬੰਧ ਕਰਨ ਦਾ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਨੇ ਆਦੇਸ਼ ਦਿੱਤਾ ਹੈ ਕਿ ਰਾਜੇਸ਼ ਕੁਮਾਰ ਨੂੰ ਏ.ਡੀ.ਜੀ. ਪੱਛਮੀ ਖੇਤਰ ਦੇ ਤੌਰ 'ਤੇ, ਜੋਇਸ਼ੀ ਦਾਸਗੁਪਤਾ ਨੂੰ ਝਾੜਗ੍ਰਾਮ ਜ਼ਿਲ੍ਹਾ ਚੋਣ ਅਧਿਕਾਰੀ ਦੇ ਤੌਰ 'ਤੇ, ਅਰਿਜੀਤ ਸਿਨਹਾ ਨੂੰ ਡਾਇਮੰਡ ਹਾਰਬਰ ਦਾ ਅਤੇ ਦੇਬਾਸ਼ੀਸ਼ ਧਰ ਨੂੰ ਕੂਚ ਬਿਹਾਰ ਦੇ ਪੁਲਸ ਸੁਪਰਡੈਂਟ ਦੇ ਤੌਰ 'ਤੇ ਅਤੇ ਆਕਾਸ਼ ਮਘਾਰੀਆ ਨੂੰ ਦੱਖਣੀ ਕੋਲਕਾਤਾ ਦੇ ਡੀ.ਸੀ.ਪੀ. ਦੇ ਤੌਰ 'ਤੇ ਤਾਇਨਾਤ ਕੀਤਾ ਜਾਵੇ।


author

DIsha

Content Editor

Related News