ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ ''ਤੇ 48 ਘੰਟੇ ਤੱਕ ਪ੍ਰਚਾਰ ਕਰਨ ''ਤੇ ਲਗਾਈ ਪਾਬੰਦੀ

01/25/2020 3:45:57 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ 'ਤੇ ਅਗਲੇ 48 ਘੰਟੇ ਲਈ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਕਪਿਲ ਮਿਸ਼ਰਾ ਹੁਣ ਅਗਲੇ 48 ਘੰਟੇ ਤੱਕ ਚੋਣ ਪ੍ਰਚਾਰ ਨਹੀਂ ਕਰ ਸਕਣਗੇ। ਚੋਣ ਕਮਿਸ਼ਨ ਵਲੋਂ ਦਿੱਤੇ ਗਏ ਆਦੇਸ਼ ਅਨੁਸਾਰ ਇਹ ਪਾਬੰਦੀ ਅੱਜ ਯਾਨੀ ਸ਼ਨੀਵਾਰ ਸ਼ਾਮ 5 ਵਜੇ ਤੋਂ ਲਾਗੂ ਹੋਵੇਗੀ।
 

ਮਿੰਨੀ ਪਾਕਿਸਤਾਨ ਵਾਲੇ ਟਵੀਟ ਕਰ ਕੇ ਫਸੇ
ਦੱਸਣਯੋਗ ਹੈ ਕਿ ਕਪਿਲ ਨੇ ਟਵੀਟ ਕੀਤਾ ਸੀ ਕਿ 8 ਫਰਵਰੀ ਯਾਨੀ ਵੋਟਿੰਗ ਦੇ ਦਿਨ ਦਿੱਲੀ 'ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਹੋਵੇਗਾ। ਕਪਿਲ ਨੇ ਵਿਰੋਧੀ ਧਿਰ 'ਤੇ ਦੋਸ਼ ਲਗਾਇਆ ਸੀ ਕਿ ਉਹ ਸ਼ਾਹੀਨ ਬਾਗ ਸਮੇਤ ਕਈ ਇਲਾਕਿਆਂ ਨੂੰ 'ਮਿੰਨੀ ਪਾਕਿਸਤਾਨ' ਬਣਾ ਰਹੇ ਹਨ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਮਾਡਲ ਟਾਊਨ ਥਾਣੇ 'ਚ ਕਪਿਲ ਮਿਸ਼ਰਾ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਭਾਜਪਾ ਨੇਤਾ ਕਪਿਲ ਮਿਸ਼ਰਾ ਤੋਂ ਜਵਾਬ ਮੰਗਿਆ ਸੀ। ਨਾਲ ਹੀ ਟਵਿੱਟਰ ਤੋਂ ਉਨ੍ਹਾਂ ਨੂੰ ਟਵੀਟ ਹਟਾਉਣ ਲਈ ਵੀ ਕਿਹਾ। ਜਿਸ 'ਤੇ ਟਵੀਟ ਹਟਾਉਣ ਤੋਂ ਇਨਕਾਰ ਕਰਦੇ ਹੋਏ ਚੋਣ ਕਮਿਸ਼ਨ ਨੂੰ ਆਪਣਾ ਜਵਾਬ ਦੇ ਦਿੱਤਾ ਸੀ।
 

ਕਪਿਲ ਨੇ ਕਿਹਾ ਕਿ ਮੈਂ ਸੱਚ ਬੋਲਿਆ ਹੈ
ਉੱਥੇ ਹੀ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਜ਼ਮੀਨ 'ਤੇ ਚੋਣਾਂ ਹਾਰ ਰਹੀ ਹੈ, ਇਸ ਲਈ ਪੁਲਸ ਸਟੇਸ਼ਨ ਅਤੇ ਕੋਰਟ 'ਚ ਕਾਗਜ਼ 'ਤੇ ਲੜਨਾ ਚਾਹੁੰਦੀ ਹੈ। ਆਪਣੇ ਬਿਆਨ 'ਤੇ ਕਪਿਲ ਨੇ ਕਿਹਾ ਕਿ ਮੈਂ ਸੱਚ ਬੋਲਿਆ ਹੈ ਅਤੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ।


DIsha

Content Editor

Related News