CBI ਅਧਿਕਾਰੀ ਬਣ ਕੇ ਬਜ਼ੁਰਗ ਨੂੰ 44 ਦਿਨ ਰੱਖਿਆ ‘ਡਿਜੀਟਲ ਅਰੈਸਟ’, ਠੱਗੇ 8.50 ਲੱਖ ਰੁਪਏ

Tuesday, Oct 06, 2026 - 02:58 AM (IST)

CBI ਅਧਿਕਾਰੀ ਬਣ ਕੇ ਬਜ਼ੁਰਗ ਨੂੰ 44 ਦਿਨ ਰੱਖਿਆ ‘ਡਿਜੀਟਲ ਅਰੈਸਟ’, ਠੱਗੇ 8.50 ਲੱਖ ਰੁਪਏ

ਰਾਏਪੁਰ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸਾਈਬਰ ਠੱਗਾਂ ਨੇ ਖ਼ੁਦ ਨੂੰ ਸੀ. ਬੀ. ਆਈ. ਅਤੇ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਬਜ਼ੁਰਗ ਕਰਿਆਨਾ ਦੁਕਾਨਦਾਰ ਨੂੰ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਫਸਾਉਣ ਦਾ ਡਰ ਦਿਖਾਇਆ ਅਤੇ 44 ਦਿਨਾਂ ਤੱਕ ‘ਡਿਜੀਟਲ ਅਰੈਸਟ’ ਵਰਗੀ ਸਥਿਤੀ ਵਿਚ ਰੱਖ ਕੇ 8.50 ਲੱਖ ਰੁਪਏ ਦੀ ਠੱਗੀ ਮਾਰ ਲਈ।

ਪੀੜਤ ਦੇਵ ਸਿੰਘ ਸਾਹੂ ਨੇ ਪੁਲਸ ਨੂੰ ਦੱਸਿਆ ਕਿ 18 ਅਗਸਤ ਦੀ ਸਵੇਰ ਕਰੀਬ 9 ਵਜੇ ਉਨ੍ਹਾਂ ਕੋਲ ਇਕ ਔਰਤ ਦਾ ਫ਼ੋਨ ਆਇਆ। ਔਰਤ ਨੇ ਮਨੀ ਲਾਂਡਰਿੰਗ ਦਾ ਮਾਮਲਾ ਦੱਸਦਿਆਂ ਉਨ੍ਹਾਂ ਦੀ ਗੱਲ ਆਦਿਤਿਆ ਨਾਂ ਦੇ ਵਿਅਕਤੀ ਨਾਲ ਕਰਵਾਈ। ਇਸ ਤੋਂ ਬਾਅਦ ਬਲਰਾਜ ਸਿੰਘ ਨਾਂ ਦੇ ਵਿਅਕਤੀ ਨੇ ਖ਼ੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸਦਿਆਂ ਦੇਵ ਸਿੰਘ ਤੋਂ ਪੁੱਛਗਿੱਛ ਸ਼ੁਰੂ ਕੀਤੀ। ਕੁਝ ਦੇਰ ਬਾਅਦ ਵੀਡੀਓ ਕਾਲ ਰਾਹੀਂ ਪ੍ਰਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਗੱਲ ਕਰਵਾਈ ਗਈ, ਜਿਸ ਨੇ ਖ਼ੁਦ ਨੂੰ ਆਈ. ਪੀ. ਐੱਸ. ਅਧਿਕਾਰੀ ਦੱਸਿਆ। ਮੁਲਜ਼ਮਾਂ ਨੇ ਦੇਵ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਆਈ. ਸੀ. ਆਈ. ਸੀ. ਆਈ. ਬੈਂਕ ਵਿਚ 6.80 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਹੋਈ ਹੈ।

ਠੱਗਾਂ ਨੇ ਕਥਿਤ ਰਕਮ ਦਾ ਮਿਲਾਨ ਕਰਨ ਦੇ ਨਾਂ ’ਤੇ ਉਨ੍ਹਾਂ ਨੂੰ ਆਪਣੇ ਖਾਤੇ ਵਿਚੋਂ ਪੈਸੇ ਜਮ੍ਹਾ ਕਰਨ ਲਈ ਕਿਹਾ। ਅਜਿਹਾ ਨਾ ਕਰਨ ’ਤੇ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਕੇ ਲੈ ਜਾਣ ਦੀ ਧਮਕੀ ਦਿੱਤੀ ਗਈ। ਦੇਵ ਸਿੰਘ ਅਤੇ ਉਨ੍ਹਾਂ ਦੀ ਪਤਨੀ ਇੰਦੂ ਸਾਹੂ ਨੂੰ ਮੁਲਜ਼ਮਾਂ ਨੇ ਵੀਡੀਓ ਕਾਲ ਰਾਹੀਂ ਨਿਗਰਾਨੀ ਵਿਚ ਰੱਖਿਆ। ਇਹ ਸਿਲਸਿਲਾ ਕਰੀਬ 44 ਦਿਨਾਂ ਤੱਕ ਚੱਲਿਆ। ਇਸ ਦੌਰਾਨ ਦੇਵ ਸਿੰਘ ਨੇ ਫ਼ੋਨ-ਪੇ ਰਾਹੀਂ 9 ਵਾਰ ਵਿਚ ਕੁੱਲ 8.50 ਲੱਖ ਰੁਪਏ ਮੁਲਜ਼ਮਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ।
 


author

Inder Prajapati

Content Editor

Related News