ਪਤਨੀ ਦੀ ਮੌਤ ਤੋਂ ਦੁਖ਼ੀ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖ਼ਾ ’ਚ ਛਾਲ ਮਾਰ ਦਿੱਤੀ ਜਾਨ

Wednesday, Aug 25, 2021 - 05:04 PM (IST)

ਪਤਨੀ ਦੀ ਮੌਤ ਤੋਂ ਦੁਖ਼ੀ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖ਼ਾ ’ਚ ਛਾਲ ਮਾਰ ਦਿੱਤੀ ਜਾਨ

ਭੁਵਨੇਸ਼ਵਰ- ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ’ਚ ਪਤਨੀ ਦੀ ਮੌਤ ਤੋਂ ਦੁਖੀ ਇਕ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਉਸ ਦੀ ਬਲਦੀ ਚਿਖ਼ਾ ’ਤੇ ਛਾਲ ਮਾਰ ਦਿੱਤੀ। ਜਿਸ ਕਾਰਨ ਬਜ਼ੁਰਗ ਦੀ ਵੀ ਸੜਨ ਨਾਲ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮੰਗਲਵਾਰ ਨੂੰ ਜ਼ਿਲ੍ਹੇ ਦੇ ਗੋਲਾਮੁੰਡਾ ਬਲਾਕ ਦੇ ਸਿਆਲਜੋੜੀ ਪਿੰਡ ਦੀ ਹੈ। 

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਾਬਕਾ ਫ਼ੌਜੀ ਨੇ ਨੂੰਹ ਸਮੇਤ 4 ਲੋਕਾਂ ਦਾ ਕੀਤਾ ਕਤਲ

ਪੁਲਸ ਦੇ ਇਕ ਅਧਿਕਾਰੀ ਅਨੁਸਾਰ ਅੰਤਿਮ ਸੰਸਕਾਰ ਤੋਂ ਬਾਅਦ ਨਿਲਾਮਣੀ ਸਬਰ (65) ਦੇ 4 ਪੁੱਤਰ ਅਤੇ ਰਿਸ਼ਤੇਦਾਰ ਪਰੰਪਰਾ ਅਨੁਸਾਰ ਨੇੜੇ ਦੇ ਤਾਲਾਬ ’ਚ ਨਹਾਉਣ ਗਏ ਤਾਂ ਇਸ ਦੌਰਾਨ ਉਸ (ਸਬਰ) ਨੇ ਆਪਣੀ ਪਤਨੀ ਰਾਏਬੜੀ (60) ਦੀ ਬਲਦੀ ਚਿਖ਼ਾ ’ਤੇ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਸਬਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਪਿੰਡ ਦੀ ਗ੍ਰਾਮ ਪੰਚਾਇਤ ਕਮੇਟੀ ਦੇ ਸਾਬਕਾ ਮੈਂਬਰ ਸਨ। ਕੇਗਾਂਵ ਥਾਣੇ ਦੇ ਇੰਚਾਰਜ ਇੰਸਪੈਕਟਰ ਦਾਮੂ ਪਜਾਰਾ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ,‘‘ਮੈਨੂੰ ਹੋਰ ਸਰੋਤਾਂ ਤੋਂ ਘਟਨਾ ਦਾ ਪਤਾ ਲੱਗਾ ਅਤੇ ਮੈਂ ਇਸ ਦਾ ਵੇਰਵਾ ਜੁਟਾਉਣ ਲਈ ਉੱਥੇ ਜਾ ਰਿਹਾ ਹਾਂ।’’

ਇਹ ਵੀ ਪੜ੍ਹੋ : ਹੈਰਾਨੀਜਨਕ : ਮ੍ਰਿਤਕ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਕੀਤਾ ਅਨੋਖਾ ਕਾਰਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News