ਅੱਠਵੀਂ ਪਾਸ ਵਿਧਾਇਕ  ਨੂੰ ਬਣਾ ਦਿੱਤਾ ਉੱਚ ਸਿੱਖਿਆ ਮੰਤਰੀ

Sunday, Jun 10, 2018 - 01:45 PM (IST)

ਅੱਠਵੀਂ ਪਾਸ ਵਿਧਾਇਕ  ਨੂੰ ਬਣਾ ਦਿੱਤਾ ਉੱਚ ਸਿੱਖਿਆ ਮੰਤਰੀ

ਬੇਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਸ਼ਨੀਵਾਰ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਕੋਈ ਖਾਸ ਪੜ੍ਹਾਈ ਨਹੀਂ ਕੀਤੀ ਪਰ ਕਰਨਾਟਕ ਦਾ ਮੁੱਖ ਮੰਤਰੀ ਹਾਂ। ਅੱਠਵੀਂ ਜਮਾਤ ਪਾਸ ਇਕ ਵਿਧਾਇਕ ਨੂੰ ਉੱਚ ਸਿੱਖਿਆ  ਮੰਤਰੀ ਬਣਾਏ ਜਾਣ ਕਾਰਨ ਉੱਠ ਰਹੇ ਸਵਾਲਾਂ ਨੂੰ ਰੱਦ ਕਰਦਿਆਂ ਉਨ੍ਹਾਂ ਉਕਤ ਗੱਲ ਕਹੀ।
ਕੁਮਾਰਸਵਾਮੀ ਜਿਨ੍ਹਾਂ ਬੀ. ਐੱਸ. ਸੀ. ਤੱਕ ਪੜ੍ਹਾਈ ਕੀਤੀ ਹੈ,  ਕੋਲੋਂ ਜਨਤਾ ਦਲ (ਐੱਸ) ਦੇ ਇਕ ਵਿਧਾਇਕ ਜੀ. ਟੀ. ਦੇਵੇਗੌੜਾ ਨੂੰ ਉੱਚ ਸਿੱਖਿਆ ਵਿਭਾਗ ਦਿੱਤੇ ਜਾਣ ਸਬੰਧੀ ਮੀਡੀਆ ਨੇ ਸਵਾਲ ਪੁੱਛਿਆ ਸੀ।  ਦੱਸਿਆ ਜਾਂਦਾ ਹੈ ਕਿ  ਜੀ. ਟੀ. ਦੇਵੇਗੌੜਾ ਉਕਤ ਮੰਤਰਾਲਾ ਮਿਲਣ 'ਤੇ ਨਾਰਾਜ਼ ਹਨ। ਪਾਰਟੀ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ  12 ਮਈ ਨੂੰ ਹੋਈਆਂ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੈਸੂਰ ਤੋਂ ਹਰਾਉਣ ਵਾਲੇ ਜੀ. ਟੀ. ਦੇਵੇਗੌੜਾ ਕੋਈ ਵੱਡਾ ਵਿਭਾਗ ਚਾਹੁੰਦੇ ਸਨ।  ਇਸ 'ਤੇ  59 ਸਾਲਾ ਕੁਮਾਰਸਵਾਮੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਕਿਸੇ ਖਾਸ ਵਿਭਾਗ ਵਿਚ ਕੰਮ ਕਰਨ ਦੀ ਇੱਛਾ ਹੁੰਦੀ ਹੈ ਪਰ ਹਰ ਵਿਭਾਗ ਵਿਚ ਅਸਰਦਾਰ ਢੰਗ ਨਾਲ ਕੰਮ ਕਰਨ ਦਾ ਮੌਕਾ ਮੌਜੂਦ ਹੁੰਦਾ। ਸਾਨੂੰ ਅਸਰਦਾਰ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ।


Related News