ਗਾਂਧੀਨਗਰ ''ਚ ਗਣੇਸ਼ ਵਿਸਰਜਨ ਦੌਰਾਨ ਅੱਠ ਦੀ ਮੌਤ

Saturday, Sep 14, 2024 - 02:15 AM (IST)

ਗਾਂਧੀਨਗਰ ''ਚ ਗਣੇਸ਼ ਵਿਸਰਜਨ ਦੌਰਾਨ ਅੱਠ ਦੀ ਮੌਤ

ਗਾਂਧੀਨਗਰ — ਗੁਜਰਾਤ ਦੇ ਗਾਂਧੀਨਗਰ ਜ਼ਿਲੇ 'ਚ ਸ਼ੁੱਕਰਵਾਰ ਨੂੰ ਗਣੇਸ਼ ਵਿਸਰਜਨ ਦੌਰਾਨ ਨਦੀ 'ਚ ਡੁੱਬਣ ਨਾਲ 8 ਲੋਕਾਂ ਦੀ ਮੌਤ ਹੋ ਗਈ।

ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਦੁਪਹਿਰ ਨੂੰ ਦੇਹਗਾਮ ਤਾਲੁਕਾ ਦੇ ਵਾਸਨਾ ਸੋਗਾਠੀ ਪਿੰਡ ਨੇੜੇ ਮੇਸ਼ਵੋ ਨਦੀ 'ਚ 9 ਲੋਕ ਗਣੇਸ਼ ਵਿਸਰਜਨ ਕਰ ਰਹੇ ਸਨ। ਇਸ ਦੌਰਾਨ ਅੱਠ ਲੋਕ ਡੁੱਬ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ 8 ਲੋਕਾਂ ਦੀਆਂ ਲਾਸ਼ਾਂ ਨੂੰ ਦਰਿਆ 'ਚੋਂ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।

ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News