ਮੁਸਲਿਮ ਔਰਤਾਂ ਨੂੰ ਈਦ ਦਾ ਤੋਹਫ਼ਾ, ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ

Monday, Apr 08, 2024 - 12:19 PM (IST)

ਸ਼ਿਮਲਾ (ਰਾਜੇਸ਼)- ਹਿਮਾਚਲ ਪ੍ਰਦੇਸ਼ ਟਰਾਂਸਪੋਰਟ ਨਿਗਮ (HRTC) ਦੀਆਂ ਬੱਸਾਂ ’ਚ ਈਦ ਦੇ ਮੌਕੇ ’ਤੇ ਮੁਸਲਿਮ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮਿਲੇਗੀ। ਇਹ ਸਹੂਲਤ ਸਿਰਫ ਹਿਮਾਚਲ ਪ੍ਰਦੇਸ਼ ’ਚ ਸਵੇਰੇ 3 ਤੋਂ ਸ਼ਾਮ 5 ਵਜੇ ਤੱਕ ਉਪਲੱਬਧ ਹੋਵੇਗੀ। ਸਰਕਾਰ ਨੇ 11 ਅਪ੍ਰੈਲ ਨੂੰ ਈਦ ਦੀ ਛੁੱਟੀ ਐਲਾਨੀ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਔਰਤਾਂ ਕੋਲ ਆਧਾਰ ਕਾਰਡ ਜਾਂ ਹੋਰ ਆਈ.ਡੀ. ਪਰੂਫ ਰੱਖਣਾ ਪਵੇਗਾ। ਨਿਗਮ ਪ੍ਰਸ਼ਾਸਨ ਨੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਿਗਮ ਨੇ ਕਿਹਾ ਕਿ ਇਹ ਸਹੂਲਤ ਸਿਰਫ਼ ਪ੍ਰਦੇਸ਼ ਦੇ ਅੰਦਰ ਹੀ ਮਿਲੇਗੀ। ਸੂਬੇ ਤੋਂ ਬਾਹਰ ਜਾਣ 'ਤੇ ਕਿਰਾਇਆ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਭਾਰਤੀ ਸਿਆਸਤ ’ਚ ਪੱਛੜਦੀਆਂ ਔਰਤਾਂ, ਸੰਸਦ ’ਚ ਗਿਣਤੀ ਸਿਰਫ਼ 15 ਫੀਸਦੀ

ਜ਼ਿਕਰਯੋਗ ਹੈ ਕਿ ਪ੍ਰਦੇਸ਼ ਕਰਵਾਚੌਥ ਅਤੇ ਰੱਖੜੀ ਮੌਕੇ ਵੀ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਮਿਲਦੀ ਹੈ। ਇਸ ਵਾਰ ਮੁਸਲਿਮ ਔਰਤਾਂ ਨੂੰ ਇਹ ਸਹੂਲਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਸਾਲ 2021 ਵਿਚ ਵੀ ਔਰਤਾਂ ਨੂੰ ਅਜਿਹੀ ਸਹੂਲਤ ਮਿਲੀ ਸੀ। ਸਹੂਲਤ ਹਾਸਲ ਕਰਨ ਲਈ ਔਰਤਾਂ ਨੂੰ ਆਧਾਰ ਕਾਰਡ ਜਾਂ ਹੋਰ ਆਈ. ਡੀ. ਪਰੂਫ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ- 15,256 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ, ਵੋਟਰਾਂ 'ਚ ਹੁੰਦਾ ਹੈ ਖ਼ਾਸਾ ਉਤਸ਼ਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News