ਸਿੱਖਿਆ ਮੰਤਰੀ ਨੇ ਅਧਿਆਪਕਾਂ ਲਈ ਕੀਤਾ ਵੱਡਾ ਐਲਾਨ
Tuesday, Mar 04, 2025 - 01:21 PM (IST)

ਨੈਸ਼ਨਲ ਡੈਸਕ- ਸਿੱਖਿਆ ਮੰਤਰੀ ਨੇ ਅਧਿਆਪਕਾਂ ਬਾਰੇ ਵੱਡਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਸੁਨੀਲ ਕੁਮਾਰ ਨੇ ਐਲਾਨ ਕੀਤਾ ਹੈ ਕਿ ਅਗਲੇ 2 ਮਹੀਨਿਆਂ 'ਚ ਅਧਿਆਪਕਾਂ ਦੀਆਂ ਮਨਚਾਹੀਆਂ ਤਾਇਨਾਤੀਆਂ ਕਰ ਦਿੱਤੀਆਂ ਜਾਣਗੀਆਂ। ਅਧਿਆਪਕਾਂ ਨੂੰ ਆਪਣੀ ਇੱਛਤ ਪੋਸਟਿੰਗ ਚੁਣਨ ਲਈ 10 ਵਿਕਲਪ ਦਿੱਤੇ ਜਾਣਗੇ। ਬਿਹਾਰ ਦੇ ਸਿੱਖਿਆ ਮੰਤਰੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਫਟਵੇਅਰ ਪੋਸਟਿੰਗ ਲਈ ਤਿਆਰ ਹੈ। ਪੋਸਟਿੰਗ ਲਈ ਕੁਝ ਮਾਪਦੰਡ ਤਿਆਰ ਕੀਤੇ ਗਏ ਹਨ, ਜਿਸ 'ਚ ਬੀਮਾਰੀ, ਜੀਵਨ ਸਾਥੀ ਦੀ ਪੋਸਟਿੰਗ ਪਸੰਦ ਦੇ ਆਧਾਰ 'ਤੇ ਹੋਵੇਗੀ ਪਰ ਇਹ ਵੀ ਪੱਕਾ ਹੈ ਕਿ ਪੋਸਟਿੰਗ ਖਾਲੀ ਅਸਾਮੀਆਂ ਦੇ ਆਧਾਰ 'ਤੇ ਹੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਕੀ ਬਾਬਾ ਵੇਂਗਾ ਦੀ ਭਵਿੱਖਬਾਣੀ ਹੋਣ ਵਾਲੀ ਹੈ ਸੱਚ
ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਅਧਿਆਪਕ ਨੂੰ ਲੋੜੀਂਦੀ ਪੋਸਟਿੰਗ ਨਹੀਂ ਮਿਲਦੀ ਤਾਂ ਉਹ ਡੀ.ਐੱਮ. ਕਮਿਸ਼ਨਰ ਜਾਂ ਵਿਭਾਗੀ ਪੱਧਰ 'ਤੇ ਬਣਾਈਆਂ ਗਈਆਂ ਕਮੇਟੀਆਂ ਕੋਲ ਅਪੀਲ ਕਰ ਸਕਦਾ ਹੈ। ਗੰਭੀਰ ਬੀਮਾਰੀ ਨਾਲ ਪੀੜਤ 40 ਤੋਂ ਵੱਧ ਅਧਿਆਪਕਾਂ ਦੀ ਮਨਚਾਹੀ ਪੋਸਟਿੰਗ ਹੋ ਚੁੱਕੀ ਹੈ। ਸਿੱਖਿਆ ਮੰਤਰੀ ਨੇ ਇਹ ਜਾਣਕਾਰੀ ਵਿਧਾਨ ਸਭਾ 'ਚ ਵਿਧਾਇਕ ਸੂਰਿਆਕਾਂਤ ਪਾਸਵਾਨ ਦੇ ਸਵਾਲ ਦੇ ਜਵਾਬ 'ਚ ਦਿੱਤੀ ਹੈ। ਦੱਸਣਯੋਗ ਹੈ ਕਿ ਹੁਣ ਬਿਹਾਰ ਭਰ ਦੇ ਸਕੂਲਾਂ 'ਚ ਟਰਾਂਸਫਰ-ਪੋਸਟਿੰਗ ਦੀ ਤਰਜ਼ 'ਤੇ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਸਬੰਧੀ ਸਟੇਟ ਹੈੱਡਕੁਆਰਟਰ ਨੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8