ਈ.ਡੀ. ਨੇ ਧਨ ਸੋਧ ਮਾਮਲੇ ''ਚ ਸ਼ਿਵ ਸੈਨਾ ਵਿਧਾਇਕ ਦੇ ਟਿਕਾਣਿਆਂ ''ਤੇ ਮਾਰੇ ਛਾਪੇ

Tuesday, Nov 24, 2020 - 12:44 PM (IST)

ਈ.ਡੀ. ਨੇ ਧਨ ਸੋਧ ਮਾਮਲੇ ''ਚ ਸ਼ਿਵ ਸੈਨਾ ਵਿਧਾਇਕ ਦੇ ਟਿਕਾਣਿਆਂ ''ਤੇ ਮਾਰੇ ਛਾਪੇ

ਮੁੰਬਈ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਧਨ ਸੋਧ ਮਾਮਲੇ 'ਚ ਮਹਾਰਾਸ਼ਟਰ 'ਚ ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਈਕ ਦੇ ਕੰਪਲੈਕਸਾਂ 'ਤੇ ਮੰਗਲਵਾਰ ਨੂੰ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਧਨ ਸੋਧ ਵੰਡ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਠਾਣੇ ਅਤੇ ਮੁੰਬਈ 'ਚ ਸਰਨਾਈਕ ਨਾਲ ਜੁੜੇ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰ ਨੇ ਕਿਹਾ,''ਟਾਪਸ ਗਰੁੱਪ (ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਕੰਪਨੀ) ਦੇ ਪ੍ਰਮੋਟਰ ਅਤੇ ਉਸ ਨਾਲ ਸੰਬੰਧਤ ਲੋਕਾਂ ਸਮੇਤ ਰਾਜਨੇਤਾਵਾਂ ਦੇ ਇੱਥੇ ਛਾਪੇਮਾਰੀ ਕੀਤੀ ਜਾ ਰਹੀ ਹੈ।'' ਸਰਨਾਈਕ ਮਹਾਰਾਸ਼ਟਰ ਵਿਧਾਨ ਸਭਾ 'ਚ ਓਵਲਾ-ਮਾਜੀਵਾੜਾ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ

ਕੇਂਦਰ ਦੀ ਭਾਜਪਾ ਸਰਕਾਰ 'ਤੇ ਸ਼ਿਵ ਸੈਨਾ ਹਮੇਸ਼ਾ ਕੇਂਦਰੀ ਜਾਂਚ ਏਜੰਸੀ ਅਤੇ ਖਾਸ ਤੌਰ 'ਤੇ ਈ.ਡੀ. ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ। ਫਿਲਹਾਲ ਸ਼ਿਵ ਸੈਨਾ ਨੇ ਵੀ ਇਸ ਨੂੰ ਬਦਲੇ ਦੀ ਰਾਜਨੀਤੀ ਅਤੇ ਭਾਜਪਾ ਵਿਰੁੱਧ ਬੋਲਣ ਵਾਲੇ ਨੇਤਾਵਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੱਸੀ ਹੈ। ਪ੍ਰਤਾਪ ਸਰਨਾਈਕ ਜਾਂ ਉਨ੍ਹਾਂ ਦੇ ਪਰਿਵਾਰ ਈ.ਡੀ. ਵਲੋਂ ਕਿਸੇ ਵੀ ਤਰ੍ਹਾਂ ਦਾ ਸੰਮਨ ਵੀ ਨਹੀਂ ਭੇਜਣ ਦੀ ਗੱਲ ਸਾਹਮਣੇ ਆ ਰਹੀ ਹੈ। ਉੱਥੇ ਹੀ ਭਾਜਪਾ ਨੇਤਾ ਕਿਰੀਟ ਸੌਮੈਯਾ ਨੇ ਕਿਹਾ ਕਿ ਈ.ਡੀ. ਬਿਨਾਂ ਹੋਮਵਰਕ ਦੇ ਨਹੀਂ ਜਾਵੇਗੀ। ਜੇਕਰ ਸਰਨਾਈਕ ਨੇ ਭ੍ਰਿਸ਼ਟਾਚਾਰ ਕੀਤਾ ਹੋਵੇਗਾ ਤਾਂ ਕਾਰਵਾਈ ਹੋਣੀ ਚਾਹੀਦੀ।

ਇਹ ਵੀ ਪੜ੍ਹੋ : ਤਿੰਨ ਬੋਰੀਆਂ ਅੰਦਰ ਕੰਬਲ 'ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ


author

DIsha

Content Editor

Related News