ED ਨੇ ਜੰਮੂ-ਕਸ਼ਮੀਰ ਬੈਂਕ ਨਾਲ ਜੁੜੇ 250 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ''ਚ ਮਾਰੇ ਛਾਪੇ
Thursday, Nov 30, 2023 - 05:43 PM (IST)

ਸ਼੍ਰੀਨਗਰ- ਇਨਫੋਰਸਮੈਂਟ ਡਾਇਰੈਕਟੋਰੇ (ਈਡੀ) ਨੇ 250 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਜੰਮੂ-ਕਸ਼ਮੀਰ ਬੈਂਕ ਨਾਲ ਸਬੰਧਤ ਕੰਪਲੈਕਸਾਂ 'ਚ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀ ਛਾਪੇਮਾਰੀ ਜਿਨ੍ਹਾਂ ਕੰਪਲੈਕਸਾਂ 'ਤੇ ਹੋ ਰਹੀ ਹੈ, ਉਸ ਵਿਚ ਬੈਂਕ ਦੇ ਸਾਬਕਾ ਪ੍ਰਧਾਨ ਦੇ ਕੰਪੈਲਕਸ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਫਰਜ਼ੀ ਰਿਹਾਇਸ਼ੀ ਸੋਸਾਇਟੀ 'ਰਿਵਰ ਝੇਲਮ ਕਾਪਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ' ਦੇ ਨਾਂ 'ਤੇ ਫਰਜ਼ੀਵਾੜਾ ਹੋਇਆ ਸੀ। ਈਡੀ ਦੇ ਸ਼੍ਰੀਨਗਰ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਧਾਰਾ-17 ਤਹਿਤ ਛਾਪੇ ਮਾਰੇ।