ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ''ਤੇ ED ਦਾ ਸ਼ਿਕੰਜਾ, ਕੰਪਲੈਕਸਾਂ ''ਤੇ ਕੀਤੀ ਛਾਪੇਮਾਰੀ

Wednesday, Aug 09, 2023 - 01:56 PM (IST)

ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ''ਤੇ ED ਦਾ ਸ਼ਿਕੰਜਾ, ਕੰਪਲੈਕਸਾਂ ''ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਤਹਿਤ ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ਨਾਲ ਜੁੜੇ ਕੰਪਲੈਕਸਾਂ 'ਚ ਛਾਪੇਮਾਰੀ ਕੀਤੀ ਗਈ। ਹਰਿਆਣਾ ਦੇ ਗੁਰੂਗ੍ਰਾਮ, ਸਿਰਸਾ ਅਤੇ ਦਿੱਲੀ ਵਿਚ ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸਾਂ 'ਚ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਦੀਆਂ ਵਿਵਸਥਾਵਾਂ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ। 

ਹਰਿਆਣਾ ਲੋਕ ਹਿੱਤ ਪਾਰਟੀ ਦੇ ਨੇਤਾ ਕਾਂਡਾ ਸਿਰਸਾ ਤੋਂ ਵਿਧਾਇਕ ਹਨ। ਉਹ ਸੂਬੇ ਦੇ ਗ੍ਰਹਿ, ਉਦਯੋਗ ਅਤੇ ਨਗਰ ਬਾਡੀਜ਼ ਮੰਤਰੀ ਦੇ ਤੌਰ 'ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਦਿੱਲੀ ਦੀ ਇਕ ਅਦਾਲਤ ਨੇ ਹੁਣ ਬੰਦ ਹੋ ਚੁੱਕੀ ਕਾਂਡਾ ਦੀ ਹਵਾਬਾਜ਼ੀ ਕੰਪਨੀ MDLR ਦੀ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਹਾਈ ਪ੍ਰੋਫ਼ਾਈਲ ਮਾਮਲੇ ਵਿਚ ਕਾਂਡਾ ਨੂੰ ਹਾਲ ਹੀ ਵਿਚ ਬਰੀ ਕਰ ਦਿੱਤਾ ਸੀ।


author

Tanu

Content Editor

Related News