ਫਾਰੂਕ ਅਬਦੁੱਲਾ ਅਤੇ ਹੋਰ ਖ਼ਿਲਾਫ਼ ED ਦਾ ਦੋਸ਼ ਪੱਤਰ ਖਾਰਜ

Thursday, Aug 15, 2024 - 10:54 AM (IST)

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਬੁੱਧਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਵੱਡੀ ਰਾਹਤ ਮਿਲੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਫਾਰੂਕ ਅਤੇ ਹੋਰਾਂ ਖ਼ਿਲਾਫ਼ ਦਾਇਰ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਸਬੰਧ 'ਚ ਦਰਜ ਮਨੀ ਲਾਂਡਰਿੰਗ ਮਾਮਲੇ 'ਚ ਦਾਇਰ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼੍ਰੀ ਅਬਦੁੱਲਾ ਹਾਲਾਂਕਿ ਇਸ ਮਾਮਲੇ 'ਚ ਹਾਈ ਕੋਰਟ 'ਚ ਪਟੀਸ਼ਨਰ ਨਹੀਂ ਸਨ ਪਰ ਚਾਰਜਸ਼ੀਟ 'ਚ ਸ਼ਾਮਲ ਦੋਸ਼ੀਆਂ 'ਚੋਂ ਇਕ ਸਨ। ਜਸਟਿਸ ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਟੀਸ਼ਨਕਰਤਾ ਦੇ ਵਕੀਲ ਦੀ ਦਲੀਲ 'ਚ ਦਮ ਨਜ਼ਰ ਆਇਆ, ਜਿਸ ਨੂੰ ਉਨ੍ਹਾਂ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਪੇਸ਼ ਕੀਤਾ ਅਤੇ ਭਾਰਤ ਦੇ ਐਡੀਸ਼ਨਲ ਸਾਲਿਸੀਟਰ ਜਨਰਲ ਦੀ ਦਲੀਲ ਨੂੰ ਸਵੀਕਾਰ ਕਰਨ 'ਚ ਆਪਣੀ ਅਸਮਰੱਥਤਾ 'ਤੇ ਅਫ਼ਸੋਸ ਪ੍ਰਗਟ ਕੀਤਾ।

ਅਦਾਲਤ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਸ਼ਿਕਾਇਤ, ਦੋਸ਼ ਪੱਤਰ ਅਤੇ ਨਾਮਜ਼ਦ ਵਿਸ਼ੇਸ਼ ਅਦਾਲਤ (ਪ੍ਰਧਾਨ ਸੈਸ਼ਨ ਅਦਾਲਤ, ਸ਼੍ਰੀਨਗਰ) ਵਲੋਂ 18 ਮਾਰਚ 2020 ਦੇ ਆਦੇਸ਼ ਦੇ ਅਧੀਨ ਤੈਅ ਕੀਤੇ ਗਏ ਦੋਸ਼ਾਂ ਨੂੰ ਖਾਰਜ ਕੀਤਾ ਜਾਂਦਾ ਹੈ। ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਦੋਸ਼ਾਂ ਨੂੰ ਖਾਰਜ ਕਰਨ ਦੇ ਬਾਵਜੂਦ ਈ.ਡੀ. ਲਈ ਈ.ਸੀ.ਆਈ.ਆਰ. ਨੂੰ ਨਵੇਂ ਸਿਰੇ ਤੋਂ ਰਜਿਸਟਰਡ ਕਰਨਾ ਅਤੇ ਪੀ.ਐੱਮ.ਐੱਲ.ਏ. ਦੀ ਧਾਰਾ 3 ਦੇ ਅਧੀਨ ਪਟੀਸ਼ਨਕਰਤਾ ਖ਼ਿਲਾਫ਼ ਮੁਕੱਦਮਾ ਸ਼ੁਰੂ ਕਰਨਾ ਖੁੱਲ੍ਹਾ ਰਹੇਗਾ, ਜੇਕਰ ਨਿਆਇਕ ਮੈਜਿਸਟ੍ਰੇਟ, ਸ਼੍ਰੀਨਗਰ ਦੀ ਅਦਾਲਤ ਅਪਰਾਧ/ਅਪਰਾਧਾਂ ਲਈ ਦੋਸ਼ ਤੈਅ ਕਰਦੀ ਹੈ, ਜੋ ਵਿਸ਼ੇਸ਼ ਰੂਪ ਨਾਲ ਪੀ.ਐੱਮ.ਐੱਲ.ਏ. ਦੀ ਅਨੁਸੂਚੀ 'ਚ ਲਿਖੇ ਹਨ। ਈ.ਡੀ. ਨੇ ਆਪਣੇ ਦੋਸ਼ ਪੱਤਰ 'ਚ ਸ਼੍ਰੀ ਅਬਦੁੱਲਾ, ਜੰਮੂ ਕਸ਼ਮੀਰ ਕ੍ਰਿਕੇਟ ਸੰਘ ਦੇ ਸਾਬਕਾ ਖਜ਼ਾਨਚੀ ਅਹਿਸਾਨ ਅਹਿਮਦ ਮਿਰਜ਼ਾ, ਜੇ.ਕੇ.ਸੀ.ਏ. ਦੇ ਇਕ ਹੋਰ ਸਾਬਕਾ ਖਜ਼ਾਨਚੀ ਮੀਰ ਮੰਜੂਰ ਗਜ਼ਨਫਰ ਅਤੇ ਕੁਝ ਹੋਰ ਨੂੰ ਦੋਸ਼ੀ ਬਣਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News