ਮਾੜੇ ਆਰਥਿਕ ਪ੍ਰਬੰਧਨ ਕਾਰਨ ਚੌਪਟ ਹੋਈ ਅਰਥਵਿਵਸਥਾ: ਚਿਦਾਂਬਰਮ

Wednesday, Jun 02, 2021 - 05:12 AM (IST)

ਨਵੀਂ ਦਿੱਲੀ - ਕਾਂਗਰਸ ਨੇ ਮੌਜੂਦਾ ਆਰਥਿਕ ਹਾਲਾਤ ਲਈ ਕੋਰੋਨਾ ਨੂੰ ਵੀ ਇਕ ਕਾਰਨ ਦੱਸਿਆ ਪਰ ਕਿਹਾ ਕਿ ਅਰਥਵਿਵਸਥਾ ’ਚ ਜਬਰਦਸਤ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਮਾੜੇ ਆਰਥਿਕ ਪ੍ਰਬੰਧਨ ਹਨ ਜਿਸ ਕਾਰਨ ਦੇਸ਼ ਦੀ ਅਰਥਵਿਵਸਥਾ ਚੌਪਟ ਹੋ ਗਈ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਲਈ ਕੋਰੋਨਾ ਬੇਸ਼ੱਕ ਇਕ ਕਾਰਨ ਹੈ ਪਰ ਸਰਕਾਰ ਦੇ ਆਰਥਿਕ ਜਾਣਕਾਰਾਂ ਦੀ ਸਲਾਹ ਨੂੰ ਠੁਕਰਾਉਣਾ ਅਤੇ ਮਨਮਾਨੇ ਫ਼ੈਸਲਾ ਲੈਣਾ ਇਸ ਆਰਥਿਕ ਸੰਕਟ ਦੀ ਵੱਡੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਰਥਿਕ ਖੇਤਰ ਨਾਲ ਜੁੜੇ ਵੱਕਾਰੀ ਸੰਸਥਾਨਾਂ ਅਤੇ ਮਾਹਿਰਾਂ ਦੀ ਰਾਏ ਨੂੰ ਮਹੱਤਵ ਨਹੀਂ ਦਿੱਤਾ। ਚਿਦਾਂਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਆਰਥਿਕ ਹਾਲਾਤ ਦਰੁਸਤ ਕਰਨ ਲਈ ਕਾਂਗਰਸ ਨੇ ਗਰੀਬਾਂ ਨੂੰ ਨਕਦ ਪੈਸਾ ਦੇਣ ਦਾ ਜੋ ਸੁਝਾਅ ਸਰਕਾਰ ਨੂੰ ਦਿੱਤਾ ਸੀ, ਉਸ ਨੂੰ ਦੇਸ਼ ਦੇ 2 ਮਹੱਤਵਪੂਰਣ ਵਪਾਰਕ ਸੰਗਠਨਾਂ ਸੀ. ਆਈ. ਆਈ. ਅਤੇ ਫਿੱਕੀ ਨੇ ਵੀ ਸਹੀ ਦੱਸਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News