25 ਨਵੰਬਰ ਤੋਂ ਬਦਲੇਗੀ ਗ੍ਰਹਿਆਂ ਦੀ ਚਾਲ: 4 ਰਾਸ਼ੀਆਂ ''ਤੇ ਵਰ੍ਹੇਗਾ ਪੈਸਾ, ਮਿਲਣਗੀਆਂ ਵੱਡੀਆਂ ਖ਼ੁਸ਼ਖ਼ਬਰੀਆਂ

Tuesday, Nov 24, 2026 - 05:12 AM (IST)

25 ਨਵੰਬਰ ਤੋਂ ਬਦਲੇਗੀ ਗ੍ਰਹਿਆਂ ਦੀ ਚਾਲ: 4 ਰਾਸ਼ੀਆਂ ''ਤੇ ਵਰ੍ਹੇਗਾ ਪੈਸਾ, ਮਿਲਣਗੀਆਂ ਵੱਡੀਆਂ ਖ਼ੁਸ਼ਖ਼ਬਰੀਆਂ

ਨਵੀਂ ਦਿੱਲੀ : ਜੋਤਿਸ਼ ਗਣਨਾਵਾਂ ਅਨੁਸਾਰ, ਕੱਤਕ ਪੂਰਨਿਮਾ ਤੋਂ ਅਗਲੇ ਦਿਨ ਯਾਨੀ 25 ਨਵੰਬਰ 2026 ਨੂੰ ਸ਼ਾਮ 4 ਵਜ ਕੇ 34 ਮਿੰਟ 'ਤੇ ਰਾਹੂ ਗ੍ਰਹਿ ਮਕਰ ਰਾਸ਼ੀ ਵਿੱਚ ਸਪੱਸ਼ਟ ਗੋਚਰ (ਰਾਸ਼ੀ ਪਰਿਵਰਤਨ) ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸੇ ਦਿਨ ਕੇਤੂ ਗ੍ਰਹਿ ਵੀ ਚੰਦਰਮਾ ਦੀ ਮਲਕੀਅਤ ਵਾਲੀ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਰਾਹੂ ਦੀ ਇਹ ਚਾਲ 4 ਰਾਸ਼ੀਆਂ ਲਈ ਬੇਹੱਦ ਸ਼ੁਭ ਸੰਕੇਤ ਲੈ ਕੇ ਆ ਰਹੀ ਹੈ, ਜਿਸ ਨਾਲ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਅਚਾਨਕ ਵੱਡਾ ਧਨ ਲਾਭ ਅਤੇ ਹਰ ਕੰਮ ਵਿੱਚ ਸਫ਼ਲਤਾ ਮਿਲਣ ਦੇ ਯੋਗ ਬਣ ਰਹੇ ਹਨ।

ਇਨ੍ਹਾਂ 4 ਰਾਸ਼ੀਆਂ ਦੇ ਖੁੱਲ੍ਹਣਗੇ ਤਰੱਕੀ ਤੇ ਧਨ ਲਾਭ ਦੇ ਰਾਹ:

ਮੇਖ ਰਾਸ਼ੀ: ਮੇਖ ਰਾਸ਼ੀ ਵਾਲਿਆਂ ਲਈ ਰਾਹੂ ਦਾ ਇਹ ਗੋਚਰ ਬੇਹੱਦ ਸ਼ੁਭ ਸਾਬਤ ਹੋਵੇਗਾ। ਤੁਹਾਡੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਕਾਰੋਬਾਰ ਤੇਜ਼ੀ ਫੜੇਗਾ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਦੇ ਨਾਲ-ਨਾਲ ਕਾਰਜਸਥਾਨ 'ਤੇ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪਰਿਵਾਰਕ ਮਾਹੌਲ ਖ਼ੁਸ਼ਗਵਾਰ ਰਹੇਗਾ ਅਤੇ ਪੁਰਾਣੇ ਗਿਲੇ-ਸ਼ਿਕਵੇ ਦੂਰ ਹੋਣਗੇ।

ਸਿੰਘ ਰਾਸ਼ੀ : ਸਿੰਘ ਰਾਸ਼ੀ ਦੇ ਜਾਤਕਾਂ ਲਈ ਇਹ ਸਮਾਂ ਸ਼ਾਨਦਾਰ ਰਹਿਣ ਵਾਲਾ ਹੈ। ਅਚਾਨਕ ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਅਤੇ ਕਾਰੋਬਾਰ ਵਿੱਚ ਕੋਈ ਵੱਡੀ ਡੀਲ ਫਾਈਨਲ ਹੋ ਸਕਦੀ ਹੈ। ਦਫ਼ਤਰ ਵਿੱਚ ਤੁਹਾਡੇ ਕੰਮ ਦੀ ਖ਼ੂਬ ਸ਼ਲਾਘਾ ਹੋਵੇਗੀ ਅਤੇ ਅਧੂਰੇ ਪਏ ਪ੍ਰੋਜੈਕਟ ਸਿਰੇ ਚੜ੍ਹਨਗੇ।

ਬ੍ਰਿਸ਼ਚਕ ਰਾਸ਼ੀ : ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਰਾਹੂ ਦਾ ਗੋਚਰ ਕਾਫ਼ੀ ਫਲਦਾਇਕ ਰਹੇਗਾ। ਕਿਸੇ ਪੁਰਾਣੇ ਨਿਵੇਸ਼ ਤੋਂ ਚੰਗਾ ਮੁਨਾਫ਼ਾ ਮਿਲਣ ਦੀ ਉਮੀਦ ਹੈ, ਜਿਸ ਨਾਲ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ। ਮਨਚਾਹੀ ਨੌਕਰੀ ਦਾ ਆਫ਼ਰ ਆ ਸਕਦਾ ਹੈ ਅਤੇ ਕੰਮਕਾਜ ਦੇ ਸਿਲਸਿਲੇ ਵਿੱਚ ਕੀਤੀਆਂ ਯਾਤਰਾਵਾਂ ਲਾਭਦਾਇਕ ਸਿੱਧ ਹੋਣਗੀਆਂ।

ਮੀਨ ਰਾਸ਼ੀ : ਮੀਨ ਰਾਸ਼ੀ ਵਾਲਿਆਂ ਲਈ ਇਹ ਗੋਚਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ। ਤੁਹਾਡੀਆਂ ਸੁੱਖ-ਸਹੂਲਤਾਂ ਵਿੱਚ ਵਾਧਾ ਹੋਵੇਗਾ ਅਤੇ ਵਪਾਰ ਵਿੱਚ ਚੰਗਾ ਮੁਨਾਫ਼ਾ ਕਮਾਉਣ ਦੇ ਮੌਕੇ ਮਿਲਣਗੇ। ਨੌਕਰੀ ਵਿੱਚ ਪ੍ਰਮੋਸ਼ਨ ਜਾਂ ਨਵੀਂ ਚੰਗੀ ਨੌਕਰੀ ਮਿਲਣ ਦੇ ਪੂਰੇ ਸੰਕੇਤ ਹਨ।

ਰਾਹੂ ਗ੍ਰਹਿ ਦੀ ਸ਼ਾਂਤੀ ਲਈ ਖ਼ਾਸ ਉਪਾਅ
ਜੋਤਿਸ਼ ਮਾਹਿਰਾਂ ਮੁਤਾਬਕ ਰਾਹੂ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਅਤੇ ਸ਼ੁਭ ਫਲ ਪ੍ਰਾਪਤ ਕਰਨ ਲਈ ਕੁੱਤੇ ਨੂੰ ਰੋਟੀ ਖੁਆਉਣਾ, ਲੋਹੇ ਦਾ ਛੱਲਾ ਜਾਂ ਕੜਾ ਪਹਿਨਣਾ ਅਤੇ ਲੋੜਵੰਦਾਂ ਨੂੰ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਨੀਵਾਰ ਸ਼ਾਮ ਨੂੰ ਪਿੱਪਲ ਦੇ ਰੁੱਖ ਹੇਠਾਂ ਸਰ੍ਹੋਂ ਜਾਂ ਤਿਲ ਦੇ ਤੇਲ ਦਾ ਦੀਵਾ ਜਗਾਉਣਾ ਅਤੇ ਤਾਮਸਿਕ ਭੋਜਨ ਤੋਂ ਪਰਹੇਜ਼ ਕਰਨਾ ਲਾਭਕਾਰੀ ਰਹਿੰਦਾ ਹੈ।
 


author

Inder Prajapati

Content Editor

Related News