ਡੰਪਰ ਨੇ ਐਂਬੂਲੈਂਸ ਨੇ ਮਾਰੀ ਟੱਕਰ, 4 ਲੋਕਾਂ ਦੀ ਮੌ.ਤ

Wednesday, Nov 20, 2024 - 02:50 PM (IST)

ਡੰਪਰ ਨੇ ਐਂਬੂਲੈਂਸ ਨੇ ਮਾਰੀ ਟੱਕਰ, 4 ਲੋਕਾਂ ਦੀ ਮੌ.ਤ

ਨੈਸ਼ਨਲ ਡੈਸਕ- ਬੁੱਧਵਾਰ ਨੂੰ ਇਕ ਡੰਪਰ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਰਾਜਸਥਾਨ ਦੇ ਪਾਲੀ ਜ਼ਿਲ੍ਹੇ 'ਚ ਵਾਪਰਿਆ। ਰੋਹਟ ਦੇ ਥਾਣਾ ਅਧਿਕਾਰੀ ਨਿਰੰਜਨ ਸਿੰਘ ਨੇ ਦੱਸਿਆ ਕਿ ਇਕ ਮਰੀਜ਼ ਅਸ਼ੋਕ ਨੂੰ ਅਹਿਮਦਾਬਾਦ ਤੋਂ ਐਂਬੂਲੈਂਸ 'ਚ ਜੋਧਪੁਰ ਲਿਆਂਦਾ ਜਾ ਰਿਹਾ ਸੀ। ਉਸ ਨਾਲ ਉਸ ਦੇ ਪਰਿਵਾਰ ਵਾਲੇ ਵੀ ਸਨ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਸਿੰਘ ਅਨੁਸਾਰ, ਗਜਨਗੜ੍ਹ ਕੋਲ ਅਚਾਨਕ ਸੜਕ 'ਤੇ ਪਸ਼ੂ ਆ ਗਿਆ ਅਤੇ ਐਂਬੂਲੈਂਸ ਨਾਲ ਟਕਰਾ ਗਿਆ। ਹਾਦਸੇ 'ਚ ਐਂਬੂਲੈਂਸ ਨੂੰ ਨੁਕਸਾਨ ਪਹੁੰਚਿਆ ਅਤੇ ਜੋਧਪੁਰ ਤੋਂ ਦੂਜੀ ਐਂਬੂਲੈਂਸ ਬੁਲਾਈ। ਜਦੋਂ ਮਰੀਜ਼ ਨੂੰ ਦੂਜੀ ਐਂਬੂਲੈਂਸ 'ਚ ਲਿਜਾਇਆ ਜਾ ਰਿਹਾ ਸੀ, ਉਦੋਂ ਤੇਜ਼ ਗਤੀ ਨਾਲ ਜਾ ਰਹੇ ਇਕ ਡੰਪਰ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਹਿਨੀ ਦੇਵੀ ਅਤੇ ਫਗਲੀ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 2 ਹੋਰ ਹਰਿਰਾਮ ਅਤੇ ਸੁਨੀਲ ਨੇ ਜੋਧਪੁਰ ਦੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸੁਨੀਲ ਐਂਬੂਲੈਂਸ ਦਾ ਡਰਾਈਵਰ ਸੀ। ਇਸ ਹਾਦਸੇ 'ਚ ਅਸ਼ੋਕ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News