ਟਰੱਕ ਨਾਲ ਟਕਰਾਉਣ ਕਾਰਨ ਇਕ ਹੋਰ ਵਾਹਨ ''ਤੇ ਜਾ ਰਹੇ 3 ਕਾਂਵੜੀਆਂ ਦੀ ਮੌਤ, 15 ਜ਼ਖਮੀ

Saturday, Aug 17, 2024 - 07:03 AM (IST)

ਟਰੱਕ ਨਾਲ ਟਕਰਾਉਣ ਕਾਰਨ ਇਕ ਹੋਰ ਵਾਹਨ ''ਤੇ ਜਾ ਰਹੇ 3 ਕਾਂਵੜੀਆਂ ਦੀ ਮੌਤ, 15 ਜ਼ਖਮੀ

ਕੌਸ਼ਾਂਬੀ (ਯੂ.ਪੀ.) (ਭਾਸ਼ਾ) : ਕੌਸ਼ਾਂਬੀ ਜ਼ਿਲ੍ਹੇ ਦੇ ਸੈਣੀ ਥਾਣਾ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਵੱਡੇ ਟਰੱਕ ਨਾਲ ਟਕਰਾਅ ਜਾਣ ਕਾਰਨ ਇਕ ਵਾਹਨ ਵਿਚ ਸਫ਼ਰ ਕਰ ਰਹੇ 3 ਕਾਂਵੜੀਆਂ ਦੀ ਮੌਤ ਹੋ ਗਈ ਅਤੇ 15 ਹੋਰ ਕਾਂਵੜੀਏ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਕੌਸ਼ਾਂਬੀ ਦੇ ਐੱਸਪੀ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਕਾਂਵੜੀਏ ਇਕ ਵਾਹਨ ਵਿਚ ਸਵਾਰ ਹੋ ਕੇ ਨਿਕਲੇ ਸਨ ਅਤੇ ਸ਼ੁੱਕਰਵਾਰ ਨੂੰ ਮਥੁਰਾ ਅਤੇ ਅਯੁੱਧਿਆ ਦਾ ਦੌਰਾ ਕਰਨ ਤੋਂ ਬਾਅਦ ਵਾਰਾਣਸੀ ਜਾ ਰਹੇ ਸਨ, ਜਦੋਂ ਉਹ ਸੈਣੀ ਵਿਚ ਨੈਸ਼ਨਲ ਹਾਈਵੇਅ NH-2 ਉੱਤੇ ਗੁਲਾਮੀ ਪੁਲ ਕੋਲ ਆ ਗਏ ਤਾਂ ਜ਼ਿਲ੍ਹੇ ਦੇ ਥਾਣਾ ਖੇਤਰ ਦੇ ਪਿੰਡ ਨੇੜੇ ਇਕ ਅਣਪਛਾਤੇ ਵੱਡੇ ਟਰੱਕ ਨੇ ਇਸ ਗੱਡੀ ਨੂੰ ਟੱਕਰ ਮਾਰ ਦਿੱਤੀ। ਐੱਸਪੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਫੇਕੂ ਲਾਲ (60), ਮੁਨੀ ਪ੍ਰਜਾਪਤੀ (65) ਅਤੇ ਸ਼ਿਵਕੁਮਾਰੀ (58) ਵਜੋਂ ਹੋਈ ਹੈ, ਜੋ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। 

ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਅਜੈ ਪਾਲ, ਪਰਮੇਸ਼ਵਰ, ਰਿਤੇਸ਼, ਸੁਬੋਧ, ਦਲੀਪ, ਰਾਕੇਸ਼ ਪਾਲ, ਅਖਿਲੇਸ਼ ਪਾਲ, ਬ੍ਰਿਹਸਪਤੀ ਦੇਵੀ, ਵਿਵੇਕ ਜੈਸਵਾਲ, ਲਲਿਤਾ ਦੇਵੀ, ਭੋਲਾ ਪਾਲ, ਬਾਬੂਲਾਲ, ਅੰਕਿਤ, ਆਰਤੀ ਅਤੇ ਡਰਾਈਵਰ ਮਹੇਸ਼ਵਰ ਪ੍ਰਜਾਪਤੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਕੌਸ਼ੰਬੀ ਅਤੇ ਪ੍ਰਯਾਗਰਾਜ ਦੇ ਐਸਆਰਐਨ ਹਸਪਤਾਲ ਲਿਜਾਇਆ ਗਿਆ ਹੈ। ਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਾਂਵੜੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਅਨੁਸਾਰ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚਾਲਕ ਟਰੱਕ ਸਮੇਤ ਫ਼ਰਾਰ ਹੋ ਗਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News