DSGMC ਚੋਣ ਨਤੀਜੇ 2021: ਦਿੱਲੀ ਕਮੇਟੀ ਦੀਆਂ ਚੋਣਾਂ ’ਚ ਮਨਜਿੰਦਰ ਸਿਰਸਾ ਪਿੱਛੇ, ਜਾਣੋ ਹੋਰ ਸੀਟਾਂ ਦੇ ਰੁਝਾਨ
Wednesday, Aug 25, 2021 - 11:57 AM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 22 ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਦੁਪਹਿਰ ਤੱਕ ਸਾਫ਼ ਹੋ ਜਾਣਗੇ। ਕਮੇਟੀ ਦੇ 46 ਵਾਰਡਾਂ ਲਈ ਚੋਣਾਂ ਹੋਈਆਂ। ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। 5 ਰਾਊਂਡ ’ਚ ਸਾਰੀਆਂ ਵੋਟਾਂ ਦੀ ਗਿਣਤੀ ਪੂਰੀ ਕੀਤੀ ਜਾਵੇਗੀ। ਸਵੇਰੇ 10 ਵਜੇ ਤੱਕ ਦੇ ਰੁਝਾਨ ਸਾਹਮਣੇ ਆਏ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਬਾਦਲ) ਨਾਲ ਜਾਗੋ ਪਾਰਟੀ ਵਿਚਾਲੇ ਟੱਕਰ ਬਣੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਾਂਤਮਈ ਢੰਗ ਨਾਲ ਖਤਮ ਹੋਈਆਂ DSGMC ਚੋਣਾਂ, 37.27 ਫੀਸਦੀ ਹੋਈ ਵੋਟਿੰਗ
ਦਿੱਲੀ ਕਮੇਟੀ ਦੇ ਹੋ ਰਹੇ ਮਹੱਤਵਪੂਰਨ ਚੋਣਾਂ ਵਿਚ ਪਹਿਲੇ ਰਾਊਂਡ ਦੀ ਗਿਣਤੀ ਮਗਰੋਂ 46 ਵਾਰਡਾਂ ’ਚ ਉਲਟਫੇਰ ਦਾ ਦੌਰ ਜਾਰੀ ਹੈ।
ਪੰਜਾਬੀ ਬਾਗ ਦੀ ਮਹੱਤਵਪੂਰਨ ਸੀਟ ਤੋਂ ਪਹਿਲੇ ਰਾਊਂਡ ਮਗਰੋਂ 89 ਸੀਟਾਂ ਤੋਂ ਸਿਰਸਾ ਪਿੱਛੇ ਹਨ।
ਸ਼੍ਰੋਮਣੀ ਅਕਾਲੀ ਦਲ ਦਿੱਲੀ (ਬਾਦਲ) 8 ਸੀਟਾਂ ਨਾਲ ਅੱਗੇ।
ਗ੍ਰੇਟਰ ਕੈਲਾਸ਼ ਤੋਂ ਮਨਜੀਤ ਸਿੰਘ ਜੀ. ਕੇ. ਨੇ ਲੀਡ ਬਣਾਈ।
ਮਾਲਵੀਯ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਗੁਰਪ੍ਰੀਤ ਸਿੰਘ ਅੱਗੇ।
ਪੜ੍ਹੋ ਇਹ ਵੀ ਖ਼ਬਰ - DSGMC ਚੋਣਾਂ: ਜਾਣੋ ਕਿਹੜਾ ਉਮੀਦਵਾਰ ਲੜ ਸਕਦੈ ‘ਚੋਣ’ ਤੇ ਕੌਣ ਹੈ ‘ਵੋਟ’ ਪਾਉਣ ਦਾ ਹੱਕਦਾਰ
ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਲਈ ਗੁਰਦੁਆਰਾ ਡਾਇਰੈਕਟੋਰੇਟ ਵਲੋਂ 552 ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਵਾਰ 312 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਦੱਸ ਦੇਈਏ ਕਿ 46 ਵਾਰਡਾਂ ਲਈ ਪਈਆਂ ਵੋਟਾਂ ’ਚ ਵੋਟ ਫ਼ੀਸਦੀ 37.27 ਫ਼ੀਸਦੀ ਹੀ ਰਹੀ। ਕੁੱਲ 1,27,472 ਵੋਟਾਂ ਹੀ ਪਈਆਂ।