ਕਿਸਾਨਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ DSGMC ਦੀ ਅਨੋਖੀ ਪਹਿਲ, ਬੱਸਾਂ ਨੂੰ ਬਣਾਇਆ ‘ਰੈਨ ਬਸੇਰਾ’

Wednesday, Jan 06, 2021 - 06:37 PM (IST)

ਕਿਸਾਨਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ DSGMC ਦੀ ਅਨੋਖੀ ਪਹਿਲ, ਬੱਸਾਂ ਨੂੰ ਬਣਾਇਆ ‘ਰੈਨ ਬਸੇਰਾ’

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ’ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ 42ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਅੰਨਦਾਤਾ ਖੇਤੀ ਕਾਨੂੰਨਾਂ ਦੇ ਨਾਲ-ਨਾਲ ਠੰਡ ਅਤੇ ਮੀਂਹ ਖ਼ਿਲਾਫ਼ ਵੀ ਡਟ ਕੇ ਲੜ ਰਹੇ ਹਨ। ਠੰਡ ਅਤੇ ਮੀਂਹ ਨਾਲ ਰੋਜ਼ਾਨਾ ਪਰੇਸ਼ਾਨੀਆਂ ਵਧ ਰਹੀਆਂ ਹਨ ਪਰ ਕਿਸਾਨਾਂ ਦਾ ਘਰ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ। ਕਿਸਾਨਾਂ ਨੇ ਆਪਣੇ ਹੌਂਸਲਿਆਂ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਹੈ। ਹੱਕਾਂ ਦੀ ਲੜਾਈ ਲਈ ਸੜਕਾਂ ’ਤੇ ਡਟੇ ਕਿਸਾਨਾਂ ਲਈ ਰਹਿਣ ਅਤੇ ਖਾਣ ਦਾ ਪ੍ਰਬੰਧ ਕਈ ਸੰਗਠਨਾਂ ਦੇ ਨਾਲ-ਨਾਲ ਦੇਸ਼ ਦੇ ਕਈ ਲੋਕ ਕਰ ਰਹੇ ਹਨ। ਇਸ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC)  ਠੰਡ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਕਿਸਾਨਾਂ ਨੂੰ ਬਚਾਉਣ ਲਈ ਇਕ ਵੱਖਰੀ ਸੇਵਾ ਦੇਣ ਜਾ ਰਹੀ ਹੈ। ਗੁਰਦੁਆਰਾ ਕਮੇਟੀ ਨੇ ਆਪਣੇ ਸਕੂਲਾਂ ਦੀਆਂ ਬੱਸਾਂ ‘ਮੋਬਾਇਲ ਨਾਈਟ ਸ਼ੈਲਟਰ’ ’ਚ ਤਬਦੀਲ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਕਿਸਾਨ ਮੋਰਚਾ: ਐ ਵੇਖ ਲੈ ਸਾਡੇ ਹੌਂਸਲੇ ਸਰਕਾਰੇ, ਮੀਂਹ ’ਚ ਵੀ ‘ਸੰਘਰਸ਼’ ਹੈ ਜਾਰੀ

PunjabKesari

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੜਾਕੇ ਦੀ ਠੰਡ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੀਂਹ ਦਾ ਕਹਿਰ ਵੀ ਸਹਿਣਾ ਪੈ ਰਿਹਾ ਸੀ, ਅਜਿਹੇ ਵਿਚ ਕਮੇਟੀ ਨੇ ਮੋਬਾਇਲ ਨਾਈਟ ਸ਼ੈਲਟਰ ਤਿਆਰ ਕਰਵਾਏ ਹਨ। ਇਹ ਬੱਸਾਂ ਰੈਨ ਬਸੇਰਿਆਂ ਵਾਂਗ ਤਿਆਰ ਕੀਤੀਆਂ ਗਈਆਂ ਹਨ, ਤਾਂ ਕਿ ਪ੍ਰਦਰਸ਼ਨਕਾਰੀ ਕਿਸਾਨ ਠੰਡ ਅਤੇ ਮੀਂਹ ਤੋਂ ਬਚ ਸਕਣ। ਸਿਰਸਾ ਨੇ ਦੱਸਿਆ ਕਿ ਫ਼ਿਲਹਾਲ ਸਕੂਲ ਬੰਦ ਹਨ ਅਤੇ ਸਕੂਲ ਬੱਸਾਂ ਇਵੇਂ ਹੀ ਖ਼ੜ੍ਹੀਆਂ ਸਨ ਤਾਂ ਅਸੀਂ ਇਸ ਤਰ੍ਹਾਂ ਦੇ ਨਾਈਟ ਸ਼ੈਲਟਰ ਬਣਾਉਣ ਦਾ ਕੰਮ ਕੀਤਾ। ਇਨ੍ਹਾਂ ਬੱਸਾਂ ’ਚ ਕਿਸਾਨ ਆਰਾਮ ਨਾਲ ਸੌਂ ਵੀ ਸਕਣਗੇ ਅਤੇ ਉਨ੍ਹਾਂ ਨੂੰ ਮੀਂਹ ਦਾ ਵੀ ਸਾਹਮਣਾ ਨਹੀਂ ਕਰਨਾ ਪਵੇ।

ਇਹ ਵੀ ਪੜ੍ਹੋ: ਕਿਸਾਨੀ ਘੋਲ: 26 ਜਨਵਰੀ ਨੂੰ ‘ਟਰੈਕਟਰ ਪਰੇਡ’ ’ਚ ਹਿੱਸਾ ਲੈਣਗੀਆਂ ਕਿਸਾਨ ਧੀਆਂ, ਲੈ ਰਹੀਆਂ ਸਿਖਲਾਈ

PunjabKesari

ਸਿਰਸਾ ਨੇ ਅੱਗੇ ਦੱਸਿਆ ਕਿ ਪਹਿਲੇ ਪੜਾਅ ਵਿਚ 25 ਬੱਸਾਂ ਨੂੰ ਤਿਆਰ ਕੀਤਾ ਗਿਆ ਹੈ। ਇਨ੍ਹਾਂ ’ਚ ਕੰਬਲ, ਗੱਦੇ ਅਤੇ ਤਲਾਈਆਂ ਵਿਛਾਈਆਂ ਗਈਆਂ ਹਨ। ਬੱਸਾਂ ਦੇ ਸ਼ੀਸ਼ਿਆਂ ’ਤੇ ਪਰਦੇ ਵੀ ਲਾਏ ਗਏ ਹਨ। ਇਹ ਬੱਸਾਂ ਸਿੰਘੂ ਸਰਹੱਦ ਤੋਂ ਇਲਾਵਾ ਗਾਜ਼ੀਪੁਰ, ਟਿਕਰੀ ਅਤੇ ਦਿੱਲੀ-ਰਾਜਸਥਾਨ ਸਰਹੱਦ ’ਤੇ ਖੜ੍ਹੀਆਂ ਕੀਤੀਆਂ ਜਾਣਗੀਆਂ। ਰੋਜ਼ਾਨਾ ਕਿਸਾਨਾਂ ਨੂੰ ਸਾਫ ਕੰਬਲ ਅਤੇ ਗੱਦੇ ਮਿਲਣਗੇ। ਇਸ ਤੋਂ ਇਲਾਵਾ ਲੋੜ ਪਈ ਤਾਂ ਹੋਰ ਵੀ ਬੱਸਾਂ ਨੂੰ ਮੋਡੀਫਾਈ ਕਰ ਕੇ ਮੋਬਾਇਲ ਨਾਈਟ ਸ਼ੈਲਟਰ ’ਚ ਤਬਦੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: UK ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ ਦੌਰਾ ਰੱਦ, ਗਣਤੰਤਰ ਦਿਵਸ ਦੇ ਸਨ ਮੁੱਖ ਮਹਿਮਾਨ

PunjabKesari


author

Tanu

Content Editor

Related News