ਦਿੱਲੀ ਮੈਟਰੋ ''ਤੇ ਹਮਲੇ ਦੀ ਸਾਜ਼ਿਸ਼! ਪੱਟੜੀਆਂ ''ਤੇ ਦਿੱਸਿਆ ਡਰੋਨ

Thursday, Oct 03, 2024 - 01:10 PM (IST)

ਦਿੱਲੀ ਮੈਟਰੋ ''ਤੇ ਹਮਲੇ ਦੀ ਸਾਜ਼ਿਸ਼! ਪੱਟੜੀਆਂ ''ਤੇ ਦਿੱਸਿਆ ਡਰੋਨ

ਨਵੀਂ ਦਿੱਲੀ- ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਬੁੱਧਵਾਰ ਨੂੰ ਟਰੇਨ ਸੇਵਾਵਾਂ ਪ੍ਰਭਾਵਿਤ ਰਹੀਆਂ। ਉੱਤਮ ਨਗਰ ਪੂਰਬੀ ਅਤੇ ਉੱਤਮ ਨਗਰ ਪੱਛਮੀ ਮੈਟਰੋ ਸਟੇਸ਼ਨ ਵਿਚਾਲੇ ਪੱਟੜੀਆਂ 'ਤੇ ਇਕ ਡਰੋਨ ਮਿਲਣ ਨਾਲ ਟਰੇਨ ਸੇਵਾਵਾਂ ਲੱਗਭਗ 30 ਮਿੰਟ ਤੱਕ ਠੱਪ ਰਹੀਆਂ। ਅਧਿਕਾਰੀਆਂ ਮੁਤਾਬਕ ਦੁਪਹਿਰ 2.50 ਵਜੇ ਤੋਂ 3.29 ਵਜੇ ਤੱਕ ਇਸ ਰੂਟ 'ਤੇ ਟਰੇਨ ਸੇਵਾਵਾਂ ਰੋਕ ਦਿੱਤੀਆਂ ਗਈਆਂ ਅਤੇ ਡਰੋਨ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ। 

ਉੱਤਮ ਨਗਰ ਪੂਰਬੀ ਅਤੇ ਜਨਕਪੁਰੀ ਪੱਛਮੀ ਅਤੇ ਉੱਤਮ ਨਗਰ ਪੱਛਮੀ ਅਤੇ ਦਵਾਰਕਾ ਵਿਚਕਾਰ ਸਿੰਗਲ-ਲਾਈਨ ਰੇਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਬਲੂ ਲਾਈਨ ਦੇ ਬਾਕੀ ਹਿੱਸਿਆਂ ਯਾਨੀ ਜਨਕਪੁਰੀ ਪੱਛਮੀ ਤੋਂ ਵੈਸ਼ਾਲੀ/ਨੋਇਡਾ ਇਲੈਕਟ੍ਰਾਨਿਕ ਸਿਟੀ ਅਤੇ ਦਵਾਰਕਾ ਤੋਂ ਦਵਾਰਕਾ ਸੈਕਟਰ-21 ਸੈਕਸ਼ਨ 'ਤੇ ਰੇਲ ਸੇਵਾਵਾਂ ਦੋ ਲੂਪਾਂ ਵਿਚ ਉਪਲਬਧ ਸਨ। ਸੁਰੱਖਿਆ ਮਨਜ਼ੂਰੀ ਤੋਂ ਬਾਅਦ ਦਵਾਰਕਾ ਸੈਕਟਰ-21 ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ/ਵੈਸ਼ਾਲੀ ਤੱਕ ਸਮੁੱਚੀ ਬਲੂ ਲਾਈਨ 'ਤੇ ਆਮ ਸੇਵਾਵਾਂ ਦੁਪਹਿਰ 3:29 ਵਜੇ ਮੁੜ ਸ਼ੁਰੂ ਹੋ ਗਈਆਂ। ਪੁਲਸ ਮੁਤਾਬਕ ਉਨ੍ਹਾਂ ਨੂੰ ਮੈਟਰੋ ਟ੍ਰੈਕ 'ਤੇ ਇਕ ਸ਼ੱਕੀ ਡਰੋਨ ਦੀ ਸੂਚਨਾ ਮਿਲੀ ਅਤੇ ਉਹ ਮੌਕੇ 'ਤੇ ਪਹੁੰਚੇ।

ਜ਼ਰੂਰੀ ਮਨਜ਼ੂਰੀ ਲੈਣ ਤੋਂ ਬਾਅਦ CISF ਸਟਾਫ ਵਲੋਂ ਡਰੋਨ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਇਹ ਇਕ ਛੋਟਾ ਖਿਡੌਣਾ ਡਰੋਨ ਸੀ। ਹਾਲਾਂਕਿ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰੋਨ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਪੁਲਸ ਨੇ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ।


author

Tanu

Content Editor

Related News