ਇੰਦੌਰ ''ਚ ਡਰੋਨ ਉਡਾਉਣ ''ਤੇ ਲੱਗੀ ਰੋਕ, ਜਾਣੋ ਵਜ੍ਹਾ
Monday, Sep 16, 2024 - 05:13 PM (IST)
ਇੰਦੌਰ- ਭਾਰਤ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਇੰਦੌਰ 'ਚ ਡਰੋਨ ਉਡਾਉਣ 'ਤੇ ਰੋਕ ਲਾਈ ਗਈ ਹੈ। ਦਰਅਸਲ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ 18 ਸਤੰਬਰ ਤੋਂ ਸ਼ੁਰੂ ਹੋ ਰਹੀ ਦੋ ਦਿਨਾਂ ਯਾਤਰਾ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਇੰਦੌਰ 'ਚ ਨਿਸ਼ਾਨਬੱਧ ਥਾਵਾਂ ਦੇ ਨੇੜੇ ਡਰੋਨ ਉਡਾਉਣ ਅਤੇ ਹੋਰ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ, ਐਮ. ਜੀ ਰੋਡ, ਰੈਜ਼ੀਡੈਂਸੀ ਕੋਠੀ ਅਤੇ ਭੰਵਰਕੁਆਂ ਚੌਰਾਹੇ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਡਰੋਨ, ਪੈਰਾਗਲਾਈਡਰ, ਗਰਮ ਹਵਾ ਦੇ ਗੁਬਾਰੇ ਅਤੇ ਹੋਰ ਚੀਜ਼ਾਂ ਨੂੰ ਉਡਾਉਣ 'ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ- ਔਰਤਾਂ ਦੀ ਸੁਰੱਖਿਆ ਲਈ ਪੁਲਸ ਦੀ ਨਵੀਂ ਪਹਿਲ
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਈ ਗਈ ਇਹ ਪਾਬੰਦੀ 17 ਸਤੰਬਰ ਤੋਂ 19 ਸਤੰਬਰ ਤੱਕ ਲਾਗੂ ਰਹੇਗੀ ਅਤੇ ਇਸ ਦੀ ਉਲੰਘਣਾ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਪਾਬੰਦੀ ਵਪਾਰਕ ਉਡਾਣਾਂ 'ਤੇ ਪ੍ਰਭਾਵੀ ਨਹੀਂ ਹੋਵੇਗੀ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ 18 ਸਤੰਬਰ ਨੂੰ ਇੰਦੌਰ ਪਹੁੰਚਣਗੇ ਅਤੇ ਸੂਬਾ ਸਰਕਾਰ ਦੇ "ਮ੍ਰਿਗਨਯਨੀ ਐਂਪੋਰੀਅਮ" ਦਾ ਦੌਰਾ ਕਰਨਗੇ ਅਤੇ ਰਵਾਇਤੀ ਬੁਣਕਰਾਂ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ- ਡਿੱਗਾ ਲੈਂਟਰ; ਮਾਰੇ ਗਏ ਇਕੋ ਪਰਿਵਾਰ ਦੇ 10 ਜੀਅ, ਦੇਖਣ ਵਾਲਿਆਂ ਦੀਆਂ ਨਿਕਲ ਗਈਆਂ ਚੀਕਾਂ
ਰਾਸ਼ਟਰਪਤੀ ਅਗਲੇ ਦਿਨ 19 ਸਤੰਬਰ ਨੂੰ ਉਜੈਨ ਦੇ ਮਹਾਕਾਲੇਸ਼ਵਰ ਜਯੋਤਿਰਲਿੰਗ ਦੇ ਦਰਸ਼ਨ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਉਸੇ ਦਿਨ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਦੇ ਡਾਇਮੰਡ ਜੁਬਲੀ ਕਨਵੋਕੇਸ਼ਨ ਵਿਚ ਸ਼ਾਮਲ ਹੋਣਗੇ। ਸੂਬਾ ਸਰਕਾਰ ਵੱਲੋਂ 1964 ਵਿਚ ਸਥਾਪਤ ਕੀਤੀ ਯੂਨੀਵਰਸਿਟੀ ਇਸ ਸਾਲ ਆਪਣੀ ਹੋਂਦ ਦੇ 60 ਸਾਲ ਪੂਰੇ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8