ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ
Thursday, Jun 17, 2021 - 05:15 AM (IST)
ਨਵੀਂ ਦਿੱਲੀ - ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ DRDO ਦੀ ਐਂਟੀ-ਕੋਵਿਡ ਦਵਾਈ 2-ਡੀਜੀ ਕੋਰੋਨਾ ਵਾਇਰਸ ਦੇ ਸਾਰੇ ਵੇਰੀਐਂਟ ਖ਼ਿਲਾਫ਼ ਪ੍ਰਭਾਵੀ ਹੈ। ਇਸ ਨੂੰ ਲੈ ਕੇ ਕੀਤੇ ਗਏ ਨਵੀਂ ਅਧਿਐਨ ਦੇ ਅਨੁਸਾਰ 2-DG SARS-CoV-2 ਦੇ ਮਲਟੀਪਲਿਕੇਸ਼ਨ ਨੂੰ ਘੱਟ ਕਰਦਾ ਹੈ ਅਤੇ ਕੋਸ਼ਿਕਾਵਾਂ ਨੂੰ ਸਾਇਟੋਪੈਥਿਕ ਪ੍ਰਭਾਵ ਅਤੇ ਡੈੱਡ ਹੋਣ ਤੋਂ ਬਚਾਉਂਦਾ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਆਇਆ ਕੋਰੋਨਾ ਵਾਇਰਸ ਦਾ ਨਵਾਂ 'ਡੈਲਟਾ ਪਲੱਸ' ਵੇਰੀਐਂਟ, ਜਾਣੋਂ ਕਿੰਨਾ ਹੈ ਖ਼ਤਰਨਾਕ
ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਦਵਾਈ ਦੀ ਵਰਤੋ ਇਲਾਜ ਲਈ ਕੀਤਾ ਜਾ ਸਕਦਾ ਹੈ। 15 ਜੂਨ ਨੂੰ ਪ੍ਰਕਾਸ਼ਿਤ ਅਧਿਐਨ ਦੀ ਅਜੇ ਤੱਕ ਸਮੀਖਿਆ ਨਹੀਂ ਕੀਤੀ ਗਈ ਹੈ। ਇਸ ਨੂੰ ਅਨੰਤ ਨਰਾਇਣ ਭੱਟ, ਅਭਿਸ਼ੇਕ ਕੁਮਾਰ, ਯੋਗੇਸ਼ ਰਾਏ, ਧਿਵਿਆ ਵੇਦਗਿਰੀ ਅਤੇ ਹੋਰਾਂ ਨੇ ਲਿਖਿਆ ਹੈ।
ਇਹ ਵੀ ਪੜ੍ਹੋ- ਟਵਿੱਟਰ ਨੂੰ ਲੈ ਕੇ ਦਿੱਖਣ ਲੱਗੀ ਨਾਰਾਜ਼ਗੀ! ਸੀ.ਐੱਮ. ਯੋਗੀ ਨੇ koo ਐਪ 'ਤੇ ਲਿਖਿਆ ਪਹਿਲਾ ਸੁਨੇਹਾ
ਦੱਸ ਦਈਏ ਕਿ ਡੀ.ਆਰ.ਡੀ.ਓ. ਦੀ ਲੈਬ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਨ ਐਂਡ ਅਲਾਈਡ ਸਾਇੰਸਿਜ਼ ਦੁਆਰਾ ਐਂਟੀ-ਕੋਵਿਡ ਦਵਾਈ 2-ਡੀਆਕਸੀ-ਡੀ-ਗਲੂਕੋਜ਼ ਨੂੰ ਹੈਦਰਾਬਾਦ ਸਥਿਤ ਡਾਕਟਰ ਰੈੱਡੀ ਲੈਬ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਹ ਦਵਾਈ ਮਰੀਜ਼ਾਂ ਦੇ ਇਲਾਜ ਲਈ ਉਪਲੱਬਧ ਵੀ ਹੋ ਚੁੱਕੀ ਹੈ। ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਇਸ ਦੀ ਖੁਰਾਕ ਪਹੁੰਚ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।