DRDO ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਤਨਖਾਹ ਤੇ ਹੋਰ ਵੇਰਵੇ
Friday, Jan 02, 2026 - 01:40 PM (IST)
ਵੈੱਬ ਡੈਸਕ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵਲੋਂ ਭਰਤੀਆਂ ਕੱਢੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸੀਨੀਅਰ ਟੈਕਨੀਕਲ ਅਸਿਸਟੈਂਟ B (STA B)- 561 ਅਹੁਦੇ
ਟੈਕਨੀਸ਼ੀਅਨ A (Tech A)- 203 ਅਹੁਦੇ
ਕੁੱਲ 764 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਸੀਨੀਅਰ ਟੈਕਨੀਕਲ ਅਸਿਸਟੈਂਟ ਬੀ : ਗਰੈਜੂਏਸ਼ਨ ਦੀ ਡਿਗਰੀ, ਸੰਬੰਧਤ ਵਿਸ਼ੇ 'ਚ ਡਿਪਲੋਮਾ
ਟੈਕਨੀਸ਼ੀਅਨ ਏ : 10ਵੀਂ ਪਾਸ, ਸੰਬੰਧਤ ਵਿਸ਼ੇ 'ਚ ਆਈਟੀਆਈ ਦੀ ਡਿਗਰੀ
ਆਖ਼ਰੀ ਤਾਰੀਖ਼
ਉਮੀਦਵਾਰ 11 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ 'ਚ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।
ਤਨਖਾਹ
ਸੀਨੀਅਰ ਟੈਕਨੀਕਲ ਅਸਿਸਟੈਂਟ ਬੀ : 35,400-1,12,400 ਰੁਪਏ ਹਰ ਮਹੀਨੇ ਤਨਖਾਹ
ਟੈਕਨੀਸ਼ੀਅਨ ਏ : 19,900-63,200 ਰੁਪਏ ਹਰ ਮਹੀਨੇ ਤਨਖਾਹ
ਇੰਝ ਕਰੋ ਅਪਲਾਈ
ਡੀਆਰਡੀਓ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
CEPTAM 11 ਦੀ ਭਰਤੀ ਲਈ ਆਨਲਾਈਨ ਅਪਲਾਈ ਲਿੰਕ 'ਤੇ ਕਲਿੱਕ ਕਰੋ।
ਮੰਗੀ ਗਈ ਜਾਣਕਾਰੀ ਦਰਜ ਕਰੋ।
ਫੋਟੋ ਅਤੇ ਸਿਗਨੇਚਰ ਸਕੈਨ ਕਰ ਕੇ ਮੰਗੇ ਗਏ ਸਾਈਜ਼ 'ਚ ਪੋਰਟਲ 'ਤੇ ਅਪਲੋਡ ਕਰੋ।
ਫਾਰਮ ਦਾ ਫਾਈਨਲ ਪ੍ਰਿਵਿਊ ਲਵੋ।
ਫਾਰਮ ਡਾਊਨਲੋਡ ਕਰੋ। ਅੱਗੇ ਦੀ ਜ਼ਰੂਰਤ ਲਈ ਫਾਰਮ ਦਾ ਪ੍ਰਿੰਟਆਊਟ ਲੈ ਕੇ ਰੱਖੋ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
